IPL : ਸਹਿਵਾਗ ਦਾ ਖੁਲਾਸਾ- ਪੰਜਾਬ ਦੇ ਇਨ੍ਹਾਂ ਸਟਾਰਾਂ ਨੂੰ ਖਰੀਦਣਾ ਚਾਹੇਗੀ ਕਿੰਗਸ ਇਲੈਵਨ

01/21/2018 1:32:30 PM

ਨਵੀਂ ਦਿੱਲੀ (ਬਿਊਰੋ)— ਭਾਰਤੀ ਟੀਮ ਦੇ ਸਾਬਕਾ ਧਮਾਕੇਦਾਰ ਬੱਲੇਬਾਜ਼ ਵਰਿੰਦਰ ਸਹਿਵਾਗ ਨੇ ਯੁਵਰਾਜ ਸਿੰਘ ਅਤੇ ਹਰਭਜਨ ਸਿੰਘ ਨੂੰ ਮੈਚ ਵਿਨਰ ਖਿਡਾਰੀ ਦੱਸਿਆ ਹੈ। ਉਨ੍ਹਾਂ ਨੇ ਕਿਹਾ,''ਇਹ ਦੱਸਣ ਦੀ ਜ਼ਰੂਰਤ ਨਹੀਂ ਕਿ ਯੁਵਰਾਜ ਸਿੰਘ ਇਕ ਮੈਚ ਵਿਨਰ ਖਿਡਾਰੀ ਹਨ, ਉਨ੍ਹਾਂ ਨੇ ਕਈ ਵਾਰ ਭਾਰਤੀ ਟੀਮ ਨੂੰ ਮੁਸ਼ਕਲ ਪਰੀਸਥਿਤੀਆਂ ਤੋਂ ਕੱਢ ਕੇ ਜਿੱਤ ਤੱਕ ਪਹੁੰਚਾਣ ਦਾ ਕੰਮ ਕੀਤਾ ਹੈ।”36 ਸਾਲ ਦੀ ਉਮਰ ਵਿਚ ਆਸ਼ਿਸ਼ ਨੇਹਿਰਾ ਅੰਤਰਰਾਸ਼ਟਰੀ ਟੀਮ ਵਿਚ ਵਾਪਸੀ ਕਰਕੇ ਟੀਮ ਨੂੰ ਜਿੱਤ ਦਿਵਾ ਸਕਦੇ ਹਨ ਤਾਂ ਯੁਵਰਾਜ ਦੀ ਵਾਪਸੀ ਕਿਉਂ ਨਹੀਂ ਹੋ ਸਕਦੀ ਹੈ।'' ਕਿੰਗਸ ਇਲੈਵਨ ਪੰਜਾਬ ਦੇ ਮੇਂਟਰ ਵਰਿੰਦਰ ਸਹਿਵਾਗ ਮੁਤਾਬਕ 27 ਅਤੇ 28 ਜਨਵਰੀ ਨੂੰ ਹੋਣ ਵਾਲੀ ਆਈ.ਪੀ.ਐੱਲ. ਨਿਲਾਮੀ ਵਿਚ ਇਨ੍ਹਾਂ ਦੋਨਾਂ ਖਿਡਾਰੀਆਂ ਨੂੰ ਉਹ ਆਪਣੀ ਟੀਮ ਵਿਚ ਸ਼ਾਮਲ ਕਰਨਾ ਚਾਹੁੰਦੇ ਹਨ।

 

ਕ੍ਰਿਕਟ ਫੈਂਸ ਵੀ ਇਹੀ ਚਾਹੁੰਦੇ ਹਨ

ਸਹਿਵਾਗ ਨੇ ਕਿਹਾ, ''ਪੰਜਾਬ ਦੇ ਕ੍ਰਿਕਟ ਫੈਂਸ ਵੀ ਇਹੀ ਚਾਹੁੰਦੇ ਹੋਣਗੇ ਕਿ ਉਨ੍ਹਾਂ ਦੇ ਇੱਥੋਂ ਦਾ ਖਿਡਾਰੀ ਆਈ.ਪੀ.ਐੱਲ. ਵਿਚ ਵੀ ਆਪਣੀ ਹੀ ਟੀਮ ਵੱਲੋਂ ਖੇਡੇ। ਪਿਛਲੇ ਸਾਲ ਸਨਰਾਇਜਰਸ ਹੈਦਰਾਬਾਦ ਵੱਲੋਂ ਖੇਡਦੇ ਹੋਏ ਯੁਵਰਾਜ ਸਿੰਘ ਦਾ ਪ੍ਰਦਰਸ਼ਨ ਆਈ.ਪੀ.ਐੱਲ. ਵਿਚ ਔਸਤ ਰਿਹਾ ਸੀ।

ਪੰਜਾਬ ਖਰੀਦਣਾ ਚਾਹੇਗਾ ਆਪਣੇ ਘਰੇਲੂ ਖਿਡਾਰੀ 
ਸਹਿਵਾਗ ਨੇ ਕਿਹਾ, ''ਆਈ.ਪੀ.ਐੱਲ. ਨਿਲਾਮੀ ਦੌਰਾਨ ਯੁਵਰਾਜ ਸਿੰਘ , ਹਰਭਜਨ ਸਿੰਘ ਅਤੇ ਗੌਤਮ ਗੰਭੀਰ ਤਿੰਨ ਅਜਿਹੇ ਭਾਰਤੀ ਖਿਡਾਰੀ ਹਨ, ਜਿਨ੍ਹਾਂ ਨੂੰ ਹਰ ਫਰੈਂਚਾਇਜੀ ਖਰੀਦਣ ਦੀ ਕੋਸ਼ਿਸ਼ ਕਰਨਗੇ।'' ਸਈਅਦ ਮੁਸ਼ਤਾਕ ਟਰਾਫੀ ਵਿਚ ਯੁਵਰਾਜ ਸਿੰਘ ਅਤੇ ਗੌਤਮ ਗੰਭੀਰ ਖੂਬ ਦੌੜਾਂ ਬਣਾ ਰਹੇ ਹਨ। ਆਈ.ਪੀ.ਐੱਲ. ਆਕਸ਼ਨ ਤੋਂ ਪਹਿਲਾਂ ਸਈਅਦ ਮੁਸ਼ਤਾਕ ਟਰਾਫੀ ਕੁਝ ਖਿਡਾਰੀਆਂ ਲਈ ਫਾਇਦੇਮੰਦ ਸਾਬਤ ਹੋ ਸਕਦੀ ਹੈ। ਸ਼ੁਰੂਆਤੀ ਸੀਜ਼ਨ ਤੋਂ ਹੀ ਮੁੰਬਈ ਇੰਡੀਅਨਸ ਲਈ ਖੇਡਣ ਵਾਲੇ ਹਰਭਜਨ ਸਿੰਘ ਦਾ ਪ੍ਰਦਰਸ਼ਨ ਕੁਝ ਖਾਸ ਨਹੀਂ ਰਿਹਾ ਸੀ, ਇਹੀ ਵਜ੍ਹਾ ਸੀ ਕਿ ਉਨ੍ਹਾਂ ਨੂੰ ਟੂਰਨਾਮੈਂਟ ਦੇ ਕਈ ਮੈਚਾਂ ਵਿਚ ਬਾਹਰ ਵੀ ਬੈਠਣਾ ਪਿਆ ਸੀ।


Related News