IPL ਨੀਲਾਮੀ ’ਚ ਉਤਰਣਗੇ 292 ਖਿਡਾਰੀ

Friday, Feb 12, 2021 - 10:50 AM (IST)

IPL ਨੀਲਾਮੀ ’ਚ ਉਤਰਣਗੇ 292 ਖਿਡਾਰੀ

ਨਵੀਂ ਦਿੱਲੀ (ਵਾਰਤਾ) : ਆਈ.ਪੀ.ਐਲ. ਦੇ 14ਵੇਂ ਸੀਜ਼ਨ ਲਈ ਚੇਨਈ ਵਿਚ 18 ਫਰਵਰੀ ਨੂੰ ਹੋਣ ਵਾਲੀ ਨੀਲਾਮੀ ਵਿਚ 292 ਖਿਡਾਰੀ ਉਤਰਣਗੇ। ਇਸ ਨੀਲਾਮੀ ਲਈ 1114 ਖਿਡਾਰੀ ਰਜਿਸਟਰਡ ਹੋਏ ਸਨ। 8 ਫਰੈਂਚਾਇਜ਼ੀ ਦੇ ਸ਼ਾਰਟਲਿਸਟ ਖਿਡਾਰੀਆਂ ਦੀ ਸੂਚੀ ਜਮ੍ਹਾ ਕਰਨ ਦੇ ਬਾਅਦ 292 ਖਿਡਾਰੀਆਂ ਦੀ ਅੰਤਿਮ ਸੂਚੀ ਤਿਆਰ ਕੀਤੀ ਗਈ ਹੈ ਜੋ ਨੀਲਾਨੀ ਵਿਚ ਉਤਰਣਗੇ।

ਇਹ ਵੀ ਪੜ੍ਹੋ: ਅਸਾਮ ਸਰਕਾਰ ਨੇ ਦੌੜਾਕ ਹਿਮਾ ਦਾਸ ਨੂੰ ਕੀਤਾ DSP ਨਿਯੁਕਤ

ਬੀ.ਸੀ.ਸੀ.ਆਈ. ਨੇ ਵੀਰਵਾਰ ਰਾਤ ਨੂੰ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨੀਲਾਮੀ ਵਿਚ 2 ਕਰੋੜ ਰੁਪਏ ਦਾ ਵੱਧ ਤੋਂ ਵੱਧ ਆਧਾਰ ਮੁੱਲ ਰੱਖਿਆ ਗਿਆ ਹੈ, ਜਿਸ ਵਿਚ 2 ਭਾਰਤੀ ਖਿਡਾਰੀ ਹਰਭਜਨ ਸਿੰਘ ਅਤੇ ਕੇਦਾਰ ਯਾਦਵ ਅਤੇ 8 ਵਿਦੇਸ਼ੀ ਖਿਡਾਰੀ ਗਲੇਨ ਮੈਕਸਵੇਲ, ਸਟੀਵ ਸਮਿਥ, ਸ਼ਾਕਿਬ ਅਲ ਹਸਨ, ਮੋਈਨ ਅਲੀ, ਸੈਮ ਬਿÇਲੰਗਸ, ਲਿਆਮ ਪਲੰਕੇਟ, ਜੈਸਨ ਰਾਏ ਅਤੇ ਮਾਕਰਵੁੱਡ ਸ਼ਾਮਲ ਹਨ।

ਇਹ ਵੀ ਪੜ੍ਹੋ: ਸਵਰਾ ਭਾਸਕਰ ਨੇ ਟਵੀਟ ਕਰ ਰਿਹਾਨਾ ਨੂੰ ਦੱਸਿਆ ‘ਟੁਕੜੇ ਟੁਕੜੇ ਗੈਂਗ’ ਦੀ ਇੰਟਰਨੈਸ਼ਨਲ ਮੈਂਬਰ

ਨੀਲਾਮੀ ਲਈ 12 ਖਿਡਾਰੀਆਂ ਨੂੰ ਡੇਢ ਕਰੋੜ ਰੁਪਏ ਦੇ ਆਧਾਰ ਮੁੱਲ ਵਿਚ ਰੱਖਿਆ ਗਿਆ ਹੈ, ਜਦੋਂਕਿ ਇਕ ਕਰੋੜ ਰੁਪਏ ਦੇ ਆਧਾਰ ਮੁੱਲ ਵਿਚ 11 ਖਿਡਾਰੀਆਂ ਵਿਚ 2 ਭਾਰਤੀ ਹਨੁਮਾ ਵਿਹਾਰੀ ਅਤੇ ਉਮੇਸ਼ ਯਾਦਵ ਸ਼ਾਮਲ ਹਨ। 75 ਲੱਖ ਰੁਪਏ ਦੇ ਆਧਾਰ ਮੁੱਲ ਵਿਚ 15 ਖਿਡਾਰੀ ਹਨ ਅਤੇ ਇਹ ਸਾਰੇ ਵਿਦੇਸ਼ੀ ਹਨ। 50 ਲੱਖ ਰੁਪਏ ਦੇ ਆਧਾਰ ਮੁੱਲ ਵਿਚ 65 ਖਿਡਾਰੀ ਹਨ, ਜਿਨ੍ਹਾਂ ਵਿਚ 13 ਭਾਰਤੀ ਅਤੇ 52 ਵਿਦੇਸ਼ੀ ਖਿਡਾਰੀ ਸ਼ਾਮਲ ਹਨ। ਨੀਲਾਮੀ ਵਿਚ 164 ਭਾਰਤੀ ਖਿਡਾਰੀ, 125 ਵਿਦੇਸ਼ੀ ਖਿਡਾਰੀ ਅਤੇ 3 ਖਿਡਾਰੀ ਐਸੋਸੀਏਟ ਦੇਸ਼ਾਂ ਦੇ ਹੋਣਗੇ। 

ਇਹ ਵੀ ਪੜ੍ਹੋ: ‘ਲੰਬੀ ਲੜਾਈ’ ਲਈ ਤਿਆਰ ਕਿਸਾਨ, ਪ੍ਰਦਰਸ਼ਨ ਵਾਲੀ ਜਗ੍ਹਾ ’ਤੇ ਬੁਨਿਆਦੀ ਢਾਂਚਾ ਕਰ ਰਹੇ ਮਜ਼ਬੂਤ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।   


author

cherry

Content Editor

Related News