AIBA ਦੀ ਮਾਨਤਾ ਹੋਵੇਗੀ ਮੁਅੱਤਲ, ਪਰ ਓਲੰਪਿਕ 'ਚ ਬਾਕਸਿੰਗ ਦੇ ਬਣੇ ਰਹਿਣ ਦੀ ਉਮੀਦ

05/24/2019 1:33:31 PM

ਸਪੋਰਟਸ ਡੈਸਕ— ਟੋਕੀਓ ਓਲੰਪਿਕ 2020 'ਚ ਮੁੱਕੇਬਾਜ਼ੀ ਦੇ ਬਣੇ ਰਹਿਣ ਦੀ ਉਮੀਦ ਹੈ, ਜਦ ਕਿ ਅੰਤਰਰਾਸ਼ਟਰੀ ਮੁੱਕੇਬਾਜ਼ੀ ਸੰਘ (AIBA) ਦੀ ਮਾਨਤਾ ਰੱਦ ਕੀਤੀ ਜਾ ਸਕਦੀ ਹੈ। ਅੰਤਰਰਾਸ਼ਟਰੀ ਮੁੱਕੇਬਾਜ਼ੀ ਕਮੇਟੀ (IOC) ਦੀ ਅਗਲੇ ਮਹੀਨੇ ਹੋਣ ਵਾਲੀ ਬੈਠਕ ਲਈ ਸੁਝਾਏ ਗਏ ਸੁਝਾਵਾਂ ਮੁਤਾਬਕ ਏ.ਆਈ.ਬੀ.ਏ. ਦੀ ਮਾਨਤਾ ਨੂੰ ਮੁਅੱਤਲ ਕੀਤਾ ਜਾ ਸਕਦਾ ਹੈ।

ਸਮਾਚਾਰ ਏਜੰਸੀ ਸਿੰਹੁਆ ਮੁਤਾਬਕ  ਆਈ. ਓ. ਸੀ. ਨੇ ਕਿਹਾ ਕਿ ਇਹ ਫੈਸਲਾ ਵਿੱਤ, ਸ਼ਾਸਨ, ਨੈਤੀਕਤਾ ਤੇ ਰੈਫਰੀ ਦੇ ਖੇਤਰਾਂ 'ਚ ਮੁੱਦਿਆਂ ਨੂੰ ਲੈ ਕੇ ਕਾਰਜਕਾਰੀ ਬੋਰਡ ਦੁਆਰਾ ਬਣਾਈ ਜਾਂਚ ਕਮੇਟੀ ਦੀ ਰਿਪੋਰਟ ਦੀਆਂ ਸਿਫਾਰਸ਼ਾਂ ਦੇ ਆਧਾਰ 'ਤ ਲਿਆ ਗਿਆ ਹੈ।PunjabKesari  ਜੇਕਰ ਇਸ ਦੀ ਸਿਫਾਰਿਸ਼ ਜੂਨ 'ਚ ਮੰਜੂਰ ਕੀਤੀ ਜਾਂਦੀ ਹੈ ਤਾਂ ਕਾਰਜਕਾਰੀ ਬੋਰਡ ਇਹ ਵੀ ਪੁਸ਼ਟੀ ਕਰੇਗਾ ਕਿ ਐਥਲੀਟਾਂ ਦਾ ਕੁੱਲ ਕੋਟਾ 'ਤੇ ਸਪਰਧਾਵਾਂ ਦੀ ਗਿਣਤੀ : 286 'ਤੇ 13 ਰਹੇਗੀ। ਆਈ. ਓ. ਸੀ ਨੇ ਇਹ ਵੀ ਕਿਹਾ ਕਿ ਏ. ਆਈ. ਬੀ. ਏ. ਦੀ ਪੂਰਨ ਮਾਨਤਾ 'ਤੇ ਟੋਕਿਓ ਓਲੰਪਿਕ ਦੇ ਬਾਅਦ ਚਰਚਾ ਕੀਤੀ ਜਾਵੇਗੀ।


Related News