IOC ਪ੍ਰਧਾਨ ਬਾਕ ਨੇ ਕੋਵਿਡ-19 ਮਾਮਲਿਆਂ ਕਾਰਨ ਜਾਪਾਨ ਦਾ ਦੌਰਾ ਕੀਤਾ ਮੁਲਤਵੀ

05/10/2021 7:29:46 PM

ਟੋਕੀਓ— ਜਾਪਾਨ ’ਚ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਕਾਰਨ ਕੌਮਾਂਤਰੀ ਓਲੰਪਿਕ ਕਮੇਟੀ (ਆਈ. ਓ. ਸੀ.) ਦੇ ਪ੍ਰਧਾਨ ਥਾਮਸ ਬਾਕ ਨੇ ਆਪਣੇ ਦੌਰੇ ਨੂੰ ਮੁਲਤਵੀ ਕਰ ਦਿੱਤਾ ਹੈ। ਟੋਕੀਓ ਓਲੰਪਿਕ ਆਯੋਜਨ ਕਮੇਟੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਬਾਕ ਨੂੰ ਓਲੰਪਿਕ ਮਸ਼ਾਲ ਰਿਲੇ ’ਚ ਸ਼ਾਮਲ ਹੋਣ ਲਈ ਅਗਲੇ ਸੋਮਵਾਰ ਨੂੰ ਹਿਰੋਸ਼ਿਮਾ ਦੀ ਯਾਤਰਾ ਕਰਨੀ ਸੀ। ਉਸ ਤੋਂ ਬਾਅਦ ਉਨ੍ਹਾਂ ਦੇ ਟੋਕੀਓ ਆਉਣ ਦੀ ਵੀ ਸੰਭਾਵਨਾ ਸੀ।
ਇਹ ਵੀ ਪੜ੍ਹੋ : ਵਰੁਣ ਚੱਕਰਵਰਤੀ ਤੇ ਸੰਦੀਪ ਵਾਰੀਅਰ ਪਰਤੇ ਆਪਣੇ ਘਰ, IPL ਦੌਰਾਨ ਹੋਏ ਸਨ ਕੋਵਿਡ-19 ਦਾ ਸ਼ਿਕਾਰ

ਆਯੋਜਨ ਕਮੇਟੀ ਦੀ ਪ੍ਰਧਾਨ ਸੀਕੋ ਹਾਸ਼ਿਮੋਤੋ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਬਾਕ ਲਈ ਇਸ ਦੌਰੇ ’ਤੇ ਆਉਣਾ ਮੁਸ਼ਕਲ ਹੋਵੇਗਾ, ਉਦੋਂ ਤੋਂ ਹੀ ਖਦਸ਼ਾ ਸੀ ਕਿ ਉਨ੍ਹਾਂ ਦਾ ਦੌਰਾ ਰੱਦ ਹੋ ਜਾਵੇਗਾ। ਟੋਕੀਓ ਤੇ ਦੇਸ਼ ਦੇ ਹੋਰ ਹਿੱਸਿਆਂ ’ਚ ਕੋਵਿਡ-19 ਕਾਰਨ ਐਮਰਜੈਂਸੀ ਲਾਗੂ ਹੈ। ਇਸ ਨੂੰ ਮੰਗਲਵਾਰ ਨੂੰ ਖ਼ਤਮ ਹੋਣਾ ਸੀ ਪਰ ਹੁਣ ਇਹ 31 ਮਈ ਤਕ ਵਧਾ ਦਿੱਤੀ ਗਈ ਹੈ। ਇੱਥੇ ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਬਾਕ ਦਾ ਦੌਰਾ ਜਦੋਂ ਵੀ ਸੰਭਵ ਹੋਵੇਗਾ ਛੇਤੀ ਤੋਂ ਛੇਤੀ ਹੋਵੇਗਾ। ਬਾਕ ਦੇ ਦੌਰੇ ਦੇ ਮੁਲਤਵੀ ਹੋਣ ਨਾਲ ਓਲੰਪਿਕ ਆਯੋਜਨ ’ਤੇ ਫਿਰ ਸਵਾਲ ਉੱਠਣ ਲੱਗੇ ਹਨ ਪਰ ਆਈ. ਓ. ਸੀ. ਤੇ ਆਯੋਜਨ ਕਮੇਟੀ ਨੇ ਕਿਹਾ ਕਿ ਇਹ ਦੌਰਾ ਰੱਦ ਨਹੀਂ ਹੋਵੇਗਾ ਤੇ ਇਸ ਦਾ ਆਯੋਜਨ ਸੁਰੱਖਿਅਤ ਹੋਵੇਗਾ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


Tarsem Singh

Content Editor

Related News