ਆਈ. ਓ. ਏ. ਨੇ ਗੋਆ ''ਤੇ ਲਗਾਇਆ ਜੁਰਮਾਨਾ ਕੀਤਾ ਘੱਟ
Thursday, Jul 18, 2019 - 12:21 AM (IST)

ਪਣਜੀ— ਭਾਰਤੀ ਓਲੰਪਿਕ ਸੰਘ (ਆਈ. ਓ. ਏ.) ਨੇ ਗੋਆ ਸਰਕਾਰ 'ਤੇ 36ਵੇਂ ਰਾਸ਼ਟਰੀ ਖੇਡਾਂ ਦੀ ਸਮਾਂ ਸੀਮਾ ਲਗਾਤਾਰ ਵਧਣ ਦੇ ਕਾਰਣ ਲਗਾਏ ਜੁਰਮਾਨੇ ਦੀ ਰਾਸ਼ੀ 'ਚ ਲਗਭਗ ਚਾਰ ਕਰੋੜ ਰੁਪਏ ਦੀ ਕਟੌਤੀ ਕੀਤੀ ਹੈ। ਗੋਆ ਦੇ ਖੇਡ ਮੰਤਰੀ ਮਨੋਹਰ ਅਜਗਾਂਵਕਰ ਨੇ ਬੁੱਧਵਾਰ ਨੂੰ ਰਾਜ ਵਿਧਾਨਸਭਾ 'ਚ ਕਿਹਾ ਕਿ ਦਸ ਕਰੋੜ ਰੁਪਏ ਦੇ ਜੁਰਮਾਨੇ ਨੂੰ ਲੈ ਕੇ ਰਾਜ ਸਰਕਾਰ ਦੀ ਬੇਨਤੀ ਤੋਂ ਬਾਅਦ ਆਈ. ਓ. ਏ. ਨੇ ਇਕ ਜੁਲਾਈ ਨੂੰ ਭੇਜੇ ਗਏ ਪੱਤਰ 'ਚ ਦੱਸਿਆ ਕਿ ਰਾਜ ਨੂੰ ਵਾਧੂ ਮੇਜਬਾਨੀ ਚਾਰਜ ਦੇ ਰੂਪ 'ਚ 6 ਕਰੋੜ ਰੁਪਏ ਦਾ ਭੁਗਤਾਨ ਕਰਨਾ ਹੋਵੇਗਾ। ਇਸ ਤੋਂ ਪਹਿਲਾਂ ਆਈ. ਓ. ਏ. ਨੇ ਅਪ੍ਰੈਲ 'ਚ ਗੋਆ ਨੂੰ 36ਵੇਂ ਰਾਸ਼ਟਰੀ ਖੇਡਾਂ ਦੀ ਸਮਾਂ ਸੀਮਾ ਲਗਾਤਾਰ ਖੁੰਝਣ 'ਤੇ ਦਸ ਕਰੋੜ ਰੁਪਏ ਦਾ ਜੁਰਮਾਨਾ ਭਰਨ ਦੇ ਲਈ ਕਿਹਾ ਸੀ। ਗੋਆ ਨੇ ਆਮ ਚੋਣਾ ਕਾਰਣ ਇਸ ਸਾਲ ਮਾਰਚ ਅਪ੍ਰੈਲ 'ਚ ਖੇਡਾਂ ਦੀ ਮੇਜਬਾਨੀ ਕਰਨ 'ਚ ਅਸਮਰਥਤਾ ਜਤਾਈ ਸੀ।