IOA ਮੁਖੀ ਨਰਿੰਦਰ ਬਤਰਾ ਦੇ ਪਿਤਾ ਕੋਰੋਨਾ ਵਾਇਰਸ ਦੀ ਲਪੇਟ ''ਚ

Friday, May 29, 2020 - 07:01 PM (IST)

IOA ਮੁਖੀ ਨਰਿੰਦਰ ਬਤਰਾ ਦੇ ਪਿਤਾ ਕੋਰੋਨਾ ਵਾਇਰਸ ਦੀ ਲਪੇਟ ''ਚ

ਨਵੀਂ ਦਿੱਲੀ : ਭਾਰਤੀ ਓਲੰਪਿਕ ਸੰਘ ਦੇ ਪ੍ਰਧਾਨ ਨਰਿੰਦਰ ਬਤਰਾ ਦੇ ਪਿਤਾ ਅਤੇ ਉਸ ਦੇ 2 ਸੇਵਾਦਾਰ ਅਤੇ ਘਰ ਵਿਚ ਤੈਨਾਤ ਸੁਰੱਖਿਆ ਕਰਮਚਾਰੀ ਕੋਰੋਨਾ ਵਾਇਰਸ ਟੈਸਟ ਵਿਚ ਪਾਜ਼ੇਟਿਵ ਪਾਏ ਗਏ ਹਨ। ਆਈ. ਓ. ਏ. ਮੁਖੀ ਨੇ ਬਿਆਨ ਵਿਚ ਇਸ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਉਹ ਅਗਲੇ 17 ਦਿਨ ਆਪਣੇ ਘਰ ਵਿਚ ਆਈਸੋਲੇਟ ਰਹਿਣਗੇ। 

ਉਸ ਨੇ ਕਿਹਾ ਕਿ ਮੇਰੇ ਪਿਤਾ ਕੋਰੋਨਾ ਵਾਇਰਸ ਟੈਸਟ ਵਿਚ ਪਾਜ਼ੇਟਿਵ ਪਾਏ ਗਏ ਹਨ। ਅਸੀਂ ਉਨ੍ਹਾਂ ਨੂੰ ਬਤਰਾ ਹਸਪਤਾਲ ਵਿਚ ਕੋਰੋਨਾ ਵਾਇਰਸ ਦੇ ਵਾਰਡ ਵਿਚ ਦਾਖਲ ਕਰਾਇਆ ਸੀ। ਬਤਰਾ ਨੇ ਕਿਹਾ ਕਿ ਉਸ ਦੇ ਪਿਤਾ ਨੂੰ ਸ਼ਾਇਦ ਹਾਲ ਹੀ 'ਚ ਉਸ ਦੇ ਲਈ ਨਿਯੁਕਤ ਸੇਵਾਦਾਰ ਤੋਂ ਇਨਫੈਕਸ਼ਨ ਹੋਇਆ ਹੈ। ਉਸ ਨੇ ਕਿਹਾ ਕਿ ਉਸ ਦਾ ਅਤੇ ਏਕਾਂਤਵਾਸ ਵਿਚ ਰਹੇ ਬਾਕੀ ਲੋਕਾਂ ਦਾ ਕੋਰੋਨਾ ਟੈਸਟ 3 ਜਾਂ 4 ਜੂਨ ਨੂੰ ਹੋਵੇਗਾ।


author

Ranjit

Content Editor

Related News