ਇੰਟਰਨੈਸ਼ਨਲ ਕਬੱਡੀ ਕੱਪ 6 ਨੂੰ

Tuesday, Dec 05, 2017 - 04:47 AM (IST)

ਇੰਟਰਨੈਸ਼ਨਲ ਕਬੱਡੀ ਕੱਪ 6 ਨੂੰ

ਧਾਰੀਵਾਲ (ਖੋਸਲਾ/ਬਲਬੀਰ)— ਕ੍ਰਿਸਮਿਸ ਨੂੰ ਸਮਰਪਿਤ ਪਹਿਲਾ ਇੰਟਰਨੈਸ਼ਨਲ ਕਬੱਡੀ ਕੱਪ ਜ਼ਿਲਾ ਕਬੱਡੀ ਪ੍ਰਧਾਨ ਸੈਮਸਨ ਮਸੀਹ ਅਤੇ ਵਾਈਸ ਪ੍ਰਧਾਨ ਲੱਕੀ ਨਾਹਰ ਦੇ ਪ੍ਰਬੰਧਾਂ ਹੇਠ 6 ਦਸੰਬਰ ਨੂੰ ਪਿੰਡ ਫੈਜੁਊਲਾਹ ਚੱਕ ਵਿਖੇ ਇਲਾਕੇ ਦੀਆਂ ਸੰਗਤਾਂ ਅਤੇ ਯੂਥ ਨੌਜਵਾਨਾਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ, ਜਿਸ ਵਿਚ ਨੈਸ਼ਨਲ ਅਤੇ ਇੰਟਰਨੈਸ਼ਨਲ ਕਬੱਡੀ ਖਿਡਾਰੀ ਹਿੱਸਾ ਲੈ ਰਹੇ ਹਨ। ਸਮਾਗਮ ਦੌਰਾਨ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਤੇ ਹਲਕਾ ਵਿਧਾਇਕ ਫਤਿਹਜੰਗ ਸਿੰਘ ਬਾਜਵਾ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰ ਕੇ ਜੇਤੂ ਖਿਡਾਰੀ ਨੂੰ ਇਨਾਮ ਤਕਸੀਮ ਕਰਨਗੇ।


Related News