FIH ਨੇ ਦੱਸਿਆ ਕਦੋਂ ਸ਼ੁਰੂ ਹੋਣਗੇ ਕੌਮਾਂਤਰੀ ਹਾਕੀ ਮੁਕਾਬਲੇ

Thursday, May 21, 2020 - 01:33 PM (IST)

FIH ਨੇ ਦੱਸਿਆ ਕਦੋਂ ਸ਼ੁਰੂ ਹੋਣਗੇ ਕੌਮਾਂਤਰੀ ਹਾਕੀ ਮੁਕਾਬਲੇ

ਸਪੋਰਟਸ ਡੈਸਕ : ਕੌਮਾਂਤਰੀ ਹਾਕੀ ਮਹਾਸੰਘ (ਐੱਫ. ਐੱਚ. ਆਈ.) ਨੇ ਖੇਡ ਨੂੰ ਵੱਖ-ਵੱਖ ਪੱਧਰਾਂ 'ਤੇ ਸ਼ੁਰੂ ਕਰਨ ਲਈ 5 ਪੱਧਰ ਦੀ ਪ੍ਰਕਿਰਿਆ ਦਾ ਖੁਲਾਸਾ ਕਰਦਿਆਂ ਐਲਾਨ ਕੀਤਾ ਕਿ ਖਤਰਨਾਕ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਟੀਕਾ ਤਿਆਰ ਹੋਣ ਤੋਂ ਬਾਅਦ ਕੌਮਾਂਤਰੀ ਹਾਕੀ ਖੇਡੀ ਜਾਵੇਗੀ। ਐੱਫ. ਐੱਚ. ਆਈ. ਦਾ ਮੰਨਣਾ ਹੈ ਕਿ ਉਸ ਦੇ ਮੈਂਬਰ ਦੇਸ਼ਾਂ ਵਿਚਾਲੇ ਵਿਸ਼ਵ ਪੱਧਰੀ ਟੂਰਨਾਮੈਂਟ ਇਸ ਪ੍ਰਕਿਰਿਆ ਦੇ ਆਖਰੀ ਗੇੜ ਦੌਰਾਨ ਹੀ ਸੰਭਵ ਹੋ ਸਕਣਗੇ। ਇਸ ਦੇ ਲਈ ਅਜੇ ਸਮਾਂ ਸੀਮਾ ਤੈਅ ਨਹੀਂ ਕੀਤੀ ਜਾ ਸਕਦੀ। ਐੱਫ. ਐੱਚ. ਆਈ. ਨੇ ਕਿਹਾ ਖੇਡ ਦੀ ਵਾਪਸੀ 'ਤੇ ਗੱਲ ਕਰਨਾ ਅਜੇ ਜਲਦਬਾਜ਼ੀ ਹੋਵੇਗੀ ਪਰ ਅਸੀਂ ਇਸ ਦੇ ਲਈ 5 ਗੇੜ ਦੀ ਪ੍ਰਕਿਰਿਆ ਤਿਆਰ ਕੀਤੀ ਹੈ। ਇਸ ਦੀ ਸ਼ੁਰੂਆਤ ਸਮਾਜਿਕ ਦੂਰੀ ਬਣਾਏ ਰੱਖਦਿਆਂ ਚੰਗੀ ਤਰ੍ਹਾਂ ਮੈਨੇਜ ਕੀਤੇ ਅਭਿਆਸ ਦੇ ਨਾਲ ਕੀਤੀ ਜਾ ਸਕਦੀ ਹੈ, ਜਿਵੇਂ ਕਿ ਅਸੀਂ ਨੀਦਰਲੈਂਡ ਅਤੇ ਬੈਲਜੀਅਮ ਵਿਚ ਦੇਖਿਆ। 

PunjabKesari

ਅਗਲੇ ਗੇੜ ਵਿਚ ਖੇਤਰੀ ਟੂਰਨਾਮੈਂਟ ਦੀ ਬਹਾਲੀ ਹੋਵੇਗੀ ਜਿਸ ਤੋਂ ਬਾਅਦ ਗੁਆਂਢੀ ਦੇਸ਼ਾਂ ਦੇ ਸਥਾਨਕ ਯਾਤਰਾ ਸ਼ੁਰੂ ਕੀਤੀ ਜਾਵੇਗੀ। ਇਸ ਪ੍ਰਕਿਰਿਆ ਵਿਚ ਅੱਗੇ ਵੱਖ-ਵੱਖ ਮਹਾਦੀਪਾਂ ਵਿਚ ਹੋਣ ਵਾਲੇ ਟੂਰਨਾਮੈਂਟ ਦਾ ਆਯੋਜਨ ਹੋਵੇਗਾ ਅਤੇ ਇਕ ਵਾਰ ਟੀਕਾ ਤਿਆਰ ਹੋਣ ਤੋਂ ਬਾਅਦ ਉਮੀਦ ਹੈ ਕਿ ਆਮ ਪ੍ਰਤੀਯੋਗਿਤਾਵਾਂ ਦੀ ਵਾਪਸੀ ਹੋਵੇਗੀ। ਇਸ ਗੇੜ ਦੇ ਲਈ ਕੋਈ ਸਮਾਂ ਸੀਮਾ ਤੈਅ ਨਹੀਂ ਹੈ ਅਤੇ ਇਹ ਹਰ ਦੇਸ਼ ਦੇ ਲਈ ਵੱਖ ਹੋਵੇਗੀ।


author

Ranjit

Content Editor

Related News