ਅੰਤਰਰਾਸ਼ਟਰੀ ਫੁੱਟਬਾਲ ਦੀ ਵਾਪਸੀ ''ਤੇ ਜਰਮਨੀ ਅਤੇ ਸਪੇਨ ਦਾ ਮੈਚ 1-1 ਨਾਲ ਡਰਾਅ

Friday, Sep 04, 2020 - 11:04 AM (IST)

ਸਟੁਟਗਾਰਟ (ਭਾਸ਼ਾ) : ਸਪੇਨ ਦੇ ਡਿਫੈਂਡਰ ਗਾਯਾ ਨੇ ਇੰਜੁਰੀ ਟਾਈਮ ਵਿਚ ਗੋਲ ਕਰਕੇ ਯੂਰਪੀ ਫੁੱਟਬਾਲ ਮਹਾਸੰਘ (ਯੂਏਫਾ) ਨੇਸ਼ਨਸ ਲੀਗ ਦੇ ਪਹਿਲੇ ਮੈਚ ਵਿਚ ਜਰਮਨੀ ਨੂੰ 1-1 ਨਾਲ ਡਰਾ 'ਤੇ ਰੋਕਿਆ। ਇਹ ਪਿਛਲੇ 10 ਮਹੀਨਿਆਂ ਵਿਚ ਖੇਡਿਆ ਗਿਆ ਪਹਿਲਾ ਅੰਤਰਰਾਸ਼ਟਰੀ ਫੁੱਟਬਾਲ ਮੈਚ ਵੀ ਸੀ।

ਕੋਵਿਡ-19 ਮਹਾਮਾਰੀ ਕਾਰਨ ਪਿਛਲੇ ਕੁੱਝ ਮਹੀਨਿਆਂ ਵਿਚ ਕਲੱਬ ਪੱਧਰੀ ਫੁੱਟਬਾਲ ਹੀ ਖੇਡਿਆ ਜਾ ਰਿਹਾ ਸੀ। ਵੇਲੇਂਸੀਆ ਦੇ ਡਿਫੈਂਡਰ ਗਾਯਾ ਨੇ ਇੰਜੁਰੀ ਟਾਈਮ ਦੇ 6ਵੇਂ ਮਿੰਟ ਵਿਚ ਗੋਲ ਕੀਤਾ। ਇਸ ਤੋਂ ਪਹਿਲਾਂ ਜਰਮਨੀ ਨੂੰ ਟਿਮੋ ਵਰਨਰ ਨੇ ਬੜਤ ਦਿਵਾਈ ਸੀ। ਇਹ ਮੈਚ ਦਰਸ਼ਕਾਂ ਦੇ ਬਿਨਾਂ ਖਾਲ੍ਹੀ ਸਟੇਡੀਅਮ ਵਿਚ ਖੇਡਿਆ ਗਿਆ। ਕੋਰੋਨਾ ਵਾਇਰਸ ਮਹਾਮਾਰੀ ਫੈਲਣ ਦੇ ਬਾਅਦ ਅੰਤਰਰਾਸ਼ਟਰੀ ਫੁੱਟਬਾਲ ਦੀ ਵਾਪਸੀ ਹੋਈ ਹੈ ਅਤੇ ਇਸ ਲਈ ਲੀਗ ਦੇ ਸਾਰੇ 54 ਮੈਚ ਸਖ਼ਤ ਸੁਰੱਖਿਆ ਉਪਾਵਾਂ ਵਿਚ 6 ਦਿਨ ਦੇ ਅੰਦਰ ਖੇਡੇ ਜਾਣਗੇ। ਹੋਰ ਮੈਚਾਂ ਵਿਚ ਉਕਰੇਨ ਨੇ ਸਵਿਟਜ਼ਰਲੈਂਡ ਨੂੰ 2-1 ਨਾਲ, ਵੇਲਸ ਨੇ ਫਿਨਲੈਂਡ ਨੂੰ 1-0 ਨਾਲ,  ਰੂਸ ਨੇ ਸਰਬੀਆ ਨੂੰ 3-1 ਨਾਲ ਅਤੇ ਹੰਗਰੀ ਨੇ ਤੁਰਕੀ ਨੂੰ 1-0 ਨਾਲ ਹਰਾਇਆ। ਆਇਰਲੈਂਡ ਅਤੇ ਬੁਲਗਾਰੀਆ ਦਾ ਮੈਚ 1-1 ਨਾਲ ਬਰਾਬਰ ਰਿਹਾ।


cherry

Content Editor

Related News