ਇੰਟਰ ਮਿਲਾਨ ਜਿੱਤ ਨਾਲ ਸੀਰੀ-ਏ ਵਿਚ ਚੋਟੀ ''ਤੇ
Monday, Sep 16, 2019 - 12:26 AM (IST)

ਮਿਲਾਨ — ਇੰਟਰ ਮਿਲਾਨ ਦੀ ਟੀਮ ਨੇ ਇਥੇ 10 ਖਿਡਾਰੀਆਂ ਦੀ ਉਡੀਨੇਸੇ 'ਤੇ 1-0 ਨਾਲ ਜਿੱਤ ਦਰਜ ਕਰ ਕੇ ਸੀਰੀ-ਏ ਵਿਚ ਚੋਟੀ ਦਾ ਸਥਾਨ ਹਾਸਲ ਕਰ ਲਿਆ। ਇੰਟਰ ਮਿਲਾਨ ਲਈ ਸਟੇਫਾਨੋ ਸੇਨਸੀ ਨੇ 44ਵੇਂ ਮਿੰਟ ਵਿਚ ਗੋਲ ਕੀਤਾ, ਜਿਸ ਦੇ ਹੁਣ 9 ਅੰਕ ਹੋ ਗਏ ਹਨ। ਉਥੇ ਹੀ ਯੁਵੈਂਟਸ 2 ਅੰਕ ਪਿੱਛੇ ਦੂਜੇ ਸਥਾਨ 'ਤੇ ਹੈ। ਉਸ ਨੇ ਫਿਓਰੇਂਟਿਨੋ ਨਾਲ ਗੋਲ-ਰਹਿਤ ਡਰਾਅ ਖੇਡਿਆ।