ਇੰਟਰ ਮਿਲਾਨ ਨੇ ਵੈਨੇਜ਼ੀਆ ਨੂੰ 2-0 ਨਾਲ ਹਰਾਇਆ

Sunday, Nov 28, 2021 - 09:29 PM (IST)

ਇੰਟਰ ਮਿਲਾਨ ਨੇ ਵੈਨੇਜ਼ੀਆ ਨੂੰ 2-0 ਨਾਲ ਹਰਾਇਆ

ਮਿਲਾਨ- ਪਿਛਲੀ ਚੈਂਪੀਅਨ ਇੰਟਰ ਮਿਲਾਨ ਨੇ ਵੈਨੇਜ਼ੀਆ ਨੂੰ 2-0 ਨਾਲ ਹਰਾ ਕੇ ਸਿਰੀ-ਏ ਫੁੱਟਬਾਲ ਟੂਰਨਾਮੈਂਟ ਵਿਚ ਚੋਟੀ 2 ਟੀਮਾਂ 'ਤੇ ਦਬਾਅ ਬਰਕਰਾਰ ਰੱਖਿਆ ਹੈ। ਇੰਟਰ ਦੇ ਲਈ ਹਕਾਨ ਕਾਲਹਾਨੋਗਲੂ ਨੇ ਪਹਿਲੇ ਹਾਫ ਵਿਚ ਗੋਲ ਕੀਤਾ ਜਦਕਿ ਲੋਟਾਰੋ ਮਾਰਟਿਨੇਜ ਨੇ ਇੰਜਰੀ ਟਾਈਮ ਵਿਚ ਪੈਨਲਟੀ 'ਤੇ ਗੋਲ ਕਰਕੇ ਆਪਣੀ ਟੀਮ ਦੀ ਜਿੱਤ ਪੱਕੀ ਕੀਤੀ।

ਇਹ ਖ਼ਬਰ ਪੜ੍ਹੋ- ਵਿਸ਼ਵ ਕੱਪ ਕੁਆਲੀਫਾਇੰਗ : 6 ਸ਼੍ਰੀਲੰਕਾਈ ਮਹਿਲਾ ਕ੍ਰਿਕਟਰ ਕੋਰੋਨਾ ਪਾਜ਼ੇਟਿਵ

PunjabKesari

ਇਹ ਖ਼ਬਰ ਪੜ੍ਹੋ- ਹਾਕੀ ਵਿਸ਼ਵ ਕੱਪ ਜੂਨੀਅਰ : ਅਰਜਨਟੀਨਾ ਤੋਂ ਹਾਰ ਕੇ ਪਾਕਿ ਬਾਹਰ

ਤੀਜੇ ਸਥਾਨ 'ਤੇ ਚੱਲ ਰਹੇ ਇੰਟਰ ਦੇ ਐੱਸ. ਸੀ. ਮਿਲਾਨ ਤੇ ਨੇਪੋਲੀ ਤੋਂ ਸਿਰਫ ਇਕ ਅੰਕ ਘੱਟ ਹੈ ਪਰ ਇਨ੍ਹਾਂ ਦੋਵੇਂ ਹੀ ਟੀਮਾਂ ਨੇ ਉਸ ਤੋਂ ਇਕ ਮੁਕਾਬਲਾ ਘੱਟ ਖੇਡਿਆ ਹੈ। ਨੇਪੋਲੀ ਨੂੰ ਐਤਵਾਰ ਨੂੰ ਲਾਜੀਓ ਜਦਕਿ ਮਿਲਾਨ ਨੂੰ ਸਾਸੁਓਲੋ ਦੀ ਮੇਜ਼ਬਾਨੀ ਕਰਨੀ ਹੈ। ਜੁਵੇਂਟਸ 'ਤੇ ਅਟਲਾਂਟਾ ਦੇ ਵਿਰੁੱਧ 1-0 ਨਾਲ ਹਰਾ ਝਲਣੀ ਪਈ। ਇਸ ਮੈਚ ਦੇ ਦੌਰਾਨ ਟੀਮ ਨੂੰ ਆਪਣੇ ਪ੍ਰਸ਼ੰਸਕਾਂ ਦੀ ਹੂਟਿੰਗ ਦਾ ਸਾਹਮਣਾ ਵੀ ਕਰਨਾ ਪਿਆ। ਨੇਪੋਲੀ ਨੇ ਆਖਰੀ ਪਲਾਂ ਵਿਚ ਕੀਤੇ 2 ਗੋਲਾਂ ਦੀ ਬਦੌਲਤ ਫਾਯੋਰੇਂਟੀਨਾ ਨੂੰ 2-1 ਨਾਲ ਹਰਾਇਆ, ਜਦਕਿ ਸੇਂਪਡੋਰੀਆ ਨੇ ਪਿਛੜਣ ਤੋਂ ਬਾਅਦ ਵਾਪਸੀ ਕਰਦੇ ਹੋਏ ਹੇਲਾਸ ਵੇਰੋਨਾ ਨੂੰ 3-1 ਹਰਾਇਆ।


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News