ਜ਼ਖਮੀ ਕੁਲਦੀਪ ਰਾਂਚੀ ਟੈਸਟ ''ਚੋਂ ਬਾਹਰ, ਇਸ ਗੇਂਦਬਾਜ਼ ਨੂੰ ਮਿਲੀ ਜਗ੍ਹਾ

Friday, Oct 18, 2019 - 08:32 PM (IST)

ਜ਼ਖਮੀ ਕੁਲਦੀਪ ਰਾਂਚੀ ਟੈਸਟ ''ਚੋਂ ਬਾਹਰ, ਇਸ ਗੇਂਦਬਾਜ਼ ਨੂੰ ਮਿਲੀ ਜਗ੍ਹਾ

ਰਾਂਚੀ— ਖੱਬੇ ਹੱਥ ਦੇ ਸਪਿਨਰ ਸ਼ਾਹਬਾਜ ਨਦੀਮ ਨੂੰ ਘਰੇਲੂ ਸਰਕਿਟ 'ਚ ਸ਼ਾਨਦਾਰ ਪ੍ਰਦਰਸ਼ਨ ਦਾ ਫਾਇਦਾ ਮਿਲਿਆ ਤੇ ਚਾਈਨਾਮੈਨ ਕੁਲਦੀਪ ਯਾਦਵ ਮੋਢੇ ਦੀ ਸੱਟ ਕਾਰਨ ਬਾਹਰ ਹੋਣ ਨਾਲ ਭਾਰਤੀ ਟੈਸਟ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਨਦੀਮ ਝਾਰਖੰਡ ਤੇ ਭਾਰਤ 'ਏ' ਦੇ ਲਈ ਕਈ ਵਾਰ ਸ਼ਾਨਦਾਰ ਪ੍ਰਦਰਸ਼ਨ ਕਰ ਚੁੱਕਿਆ ਹੈ। ਝਾਰਖੰਡ ਦੇ ਲਈ ਲਗਾਤਾਰ ਸੈਸ਼ਨ 'ਚ 50 ਤੋਂ ਜ਼ਿਆਦਾ ਵਿਕਟਾਂ ਹਾਸਲ ਕਰ ਚੁੱਕਿਆ ਹੈ। 30 ਸਾਲਾ ਦੇ ਇਸ ਖੱਬੇ ਹੱਥ ਦੇ ਸਪਿਨਰ ਨੇ 110 ਫਸਟ ਕਲਾਸ ਮੈਚਾਂ 'ਚ 424 ਵਿਕਟਾਂ ਹਾਸਲ ਕੀਤੀਆਂ ਹਨ ਜਿਸ 'ਚ 19 ਵਾਰ ਉਹ 5 ਵਿਕਟਾਂ ਜਦਕਿ ਪੰਜ ਵਾਰ 10 ਵਿਕਟਾਂ ਹਾਸਲ ਕਰ ਚੁੱਕਿਆ ਹੈ।


author

Gurdeep Singh

Content Editor

Related News