IPL 2022 ਦੇ ਅੱਧੇ ਸੈਸ਼ਨ ''ਚ ਨਹੀਂ ਖੇਡ ਪਾਉਣਗੇ ਜ਼ਖਮੀ ਦੀਪਕ ਚਾਹਰ
Thursday, Mar 03, 2022 - 01:08 AM (IST)
ਨਵੀਂ ਦਿੱਲੀ- ਚੇਨਈ ਸੁਪਰ ਕਿੰਗਸ ਦੇ ਤੇਜ਼ ਗੇਂਦਬਾਜ਼ ਦੀਪਕ ਚਾਹਰ ਕੋਲਕਾਤਾ 'ਚ ਵੈਸਟਇੰਡੀਜ਼ ਖਿਲਾਫ ਤੀਜੇ ਤੇ ਅੰਤਿਮ ਟੀ-20 ਅੰਤਰਰਾਸ਼ਟਰੀ ਮੈਚ ਦੇ ਦੌਰਾਨ ਲੱਗੀ ਸੱਟ (ਸੱਜੇ ਕੁਆਡ੍ਰੀਸੈਪਸ) ਕਾਰਨ ਅਗਲੇ ਆਈ. ਪੀ. ਐੱਲ. ਦੇ ਅੱਧੇ-ਸੈਸ਼ਨ 'ਚ ਨਹੀਂ ਖੇਡ ਪਾਉਣਗੇ। ਬੀ. ਸੀ. ਸੀ. ਆਈ. ਦੇ ਸੂਤਰਾਂ ਅਨੁਸਾਰ ਚਾਹਰ ਦੇ 8 ਹਫਤਿਆਂ ਤੱਕ ਖੇਡ ਤੋਂ ਬਾਹਰ ਰਹਿਣ ਦੀ ਸੰਭਾਵਨਾ ਹੈ। ਬੀ. ਸੀ. ਸੀ. ਆਈ. ਸੂਤਰ ਨੇ ਕਿਹਾ,‘‘ਚਾਹਰ ਘੱਟ ਤੋਂ ਘੱਟ 8 ਹਫਤਿਆਂ ਲਈ ਬਾਹਰ ਹਨ, ਜਿਸ ਦਾ ਮਤਲੱਬ ਹੈ ਕਿ ਉਹ ਆਈ. ਪੀ. ਐੱਲ. 2022 ਦੇ ਅੱਧੇ ਹਿੱਸੇ ਵਿਚ ਨਹੀਂ ਖੇਡਣਗੇ।
ਇਹ ਖ਼ਬਰ ਪੜ੍ਹੋ- ਪਾਕਿ-ਆਸਟਰੇਲੀਆ : ਜਾਣੋ ਦੋਵਾਂ ਦੇਸ਼ਾਂ ਦਾ ਇਕ-ਦੂਜੇ ਵਿਰੁੱਧ ਰਿਕਾਰਡ
ਆਈ. ਪੀ. ਐੱਲ 2022 26 ਮਾਰਚ ਤੋਂ ਸ਼ੁਰੂ ਹੋ ਰਿਹਾ ਹੈ ਤੇ ਚੇਨਈ ਸੁਪਰ ਕਿੰਗਸ ਬੈਂਗਲੁਰੂ ਵਿਚ ਰਾਸ਼ਟਰੀ ਕ੍ਰਿਕਟ ਅਕਾਦਮੀ (ਐੱਨ. ਸੀ. ਏ.) ਵੱਲੋਂ ਅੰਤਿਮ ਰਿਪੋਰਟ ਦਾ ਇੰਤਜ਼ਾਰ ਕਰ ਰਿਹਾ ਹੈ, ਜਿੱਥੇ ਇਹ ਤੇਜ਼ ਗੇਂਦਬਾਜ਼ ਸੱਟ ਤੋਂ ਉੱਭਰਣ ਦੀ ਪ੍ਰਕਿਰਿਆ 'ਚ ਹੈ। ਚਾਹਰ ਨੂੰ ਚੇਨਈ ਫਰੈਂਚਾਇਜ਼ੀ ਨੇ 14 ਕਰੋੜ ਰੁਪਏ ਵਿਚ ਖਰੀਦਿਆ ਸੀ, ਜੋ ਇਸ ਸਾਲ ਦੀ ਆਈ. ਪੀ. ਐੱਲ. ਨਿਲਾਮੀ 'ਚ ਸਭ ਤੋਂ ਮਹਿੰਗੇ ਖਿਡਾਰੀਆਂ ਦੀ ਸੂਚੀ 'ਚ ਦੂਜੇ ਸਥਾਨ 'ਤੇ ਹਨ।
ਇਹ ਖ਼ਬਰ ਪੜ੍ਹੋ- ਮਹਿਲਾ ਕ੍ਰਿਕਟ ਵਿਸ਼ਵ ਕੱਪ ਵਿਚ 10 ਫੀਸਦੀ ਦਰਸ਼ਕਾਂ ਨੂੰ ਆਗਿਆ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।