ਵਿਸ਼ਵ ਕੱਪ ਦੌਰਾਨ ਲੱਗੀ ਸੱਟ ਤੋਂ ਉੱਭਰਨ ਲਈ ਟੀਕੇ ਲਗਾਏ ਗਏ, ਗਿੱਟੇ ’ਚੋਂ ਖੂਨ ਕੱਢਿਆ ਗਿਆ : ਪੰਡਯਾ

03/18/2024 11:35:43 AM

ਮੁੰਬਈ, (ਭਾਸ਼ਾ)– ਆਲਰਾਊਂਡਰ ਹਾਰਦਿਕ ਪੰਡਯਾ ਨੇ ਪਿਛਲੇ ਸਾਲ ਵਿਸ਼ਵ ਕੱਪ ਦੇ ਮੈਚਾਂ ਲਈ ਫਿਟਨੈੱਸ ਹਾਸਲ ਕਰਨ ਦੀ ਬੇਤਾਬੀ ’ਚ ਕਈ ਟੀਕੇ (ਇੰਜੈਕਸ਼ਨ) ਲੈਣ ਤੇ ਆਪਣੇ ਗਿੱਟੇ ’ਚੋਂ ਖੂਨ ਦੇ ਥੱਬੇ ਹਟਾਉਣ ਵਰਗੇ ਮੁਸ਼ਕਿਲ ਉਪਾਵਾਂ ਦਾ ਸਹਾਰਾ ਲਿਆ ਪਰ ਇਸ ਨਾਲ ਸੱਟ ਹੋਰ ਵੱਧ ਗਈ ਤੇ ਇਸ ਭਾਰਤੀ ਖਿਡਾਰੀ ਨੂੰ ਵਨ ਡੇ ਵਿਸ਼ਵ ਕੱਪ ਵਿਚੋਂ ਬਾਹਰ ਬੈਠਣਾ ਪਿਆ। ਵਿਸ਼ਵ ਕੱਪ ਦੌਰਾਨ ਭਾਰਤ ਦੇ ਚੌਥੇ ਮੈਚ ’ਚ ਬੰਗਲਾਦੇਸ਼ ਵਿਰੁੱਧ ਗੇਂਦਬਾਜ਼ੀ ਦੌਰਾਨ ਆਪਣੇ ਪਹਿਲੇ ਹੀ ਓਵਰ ਤੋਂ ਬਾਅਦ ਪੰਡਯਾ ਲਗੜਾਉਂਦਾ ਹੋਇਆ ਮੈਦਾਨ ’ਚੋਂ ਬਾਹਰ ਗਿਆ ਸੀ। ਉਹ ਇਸ ਤੋਂ ਬਾਅਦ ਟੀਮ ਵਿਚ ਵਾਪਸੀ ਨਹੀਂ ਕਰ ਸਕਿਆ। ਉਸ ਨੇ ਕਿਹਾ,‘‘ਮੈਂ ਆਪਣੀ ਅੱਡੀ ’ਤੇ ਤਿੰਨ ਵੱਖ-ਵੱਖ ਜਗ੍ਹਾ ’ਤੇ ਇੰਜੈਕਸ਼ਨ ਲਗਵਾਏ ਤੇ ਸੋਜ਼ਿਸ਼ ਦੇ ਕਾਰਨ ਮੈਨੂੰ ਆਪਣੇ ਗਿੱਟੇ ’ਚੋਂ ਖੂਨ ਕਢਵਾਉਣਾ ਪਿਆ।’’


Tarsem Singh

Content Editor

Related News