ਪੰਜਾਬ ਲਈ ਖ਼ਤਰੇ ਦੀ ਘੰਟੀ, ਦਿਨੋਂ-ਦਿਨ ਵੱਧਣ ਲੱਗੀ ਚਿੰਤਾ
Monday, Feb 17, 2025 - 06:16 PM (IST)

ਤਪਾ ਮੰਡੀ (ਸ਼ਾਮ, ਗਰਗ) : ਫਰਵਰੀ ਮਹੀਨੇ ’ਚ ਪੈ ਰਹੀ ਕੜਾਕੇਦਾਰ ਧੁੱਪ ਅਤੇ ਗਰਮੀ ਕਾਰਨ ਖੇਤਾਂ ’ਚ ਖੜ੍ਹੀ ਕਣਕ ਦੀ ਫਸਲ ’ਤੇ ਬੁਰਾ ਅਸਰ ਪੈ ਰਿਹਾ ਹੈ। ਕਿਸਾਨ ਤੇਜਵੰਤ ਸਿੰਘ ਧਾਲੀਵਾਲ, ਬਲਵੰਤ ਸਿੰਘ ਧਾਲੀਵਾਲ ਤੇ ਪਰਮਜੀਤ ਸਿੰਘ ਪੰਮਾ ਨੇ ਦੱਸਿਆ ਕਿ ਮੌਸਮ ਦੇ ਬਦਲਾਅ ਕਾਰਨ ਉਨ੍ਹਾਂ ਦੀ ਚਿੰਤਾ ਲਗਾਤਾਰ ਵੱਧਦੀ ਜਾ ਰਹੀ ਹੈ, ਜੇਕਰ ਕਣਕ ਦੀਆਂ ਬੱਲੀਆਂ ਪੱਕਣ ਸਮੇਂ ਠੰਡ ਰਹੇ ਤਾਂ ਕਣਕ ਦਾ ਦਾਣਾ ਮੋਟਾ ਅਤੇ ਵਜ਼ਨਦਾਰ ਹੋ ਜਾਂਦਾ ਹੈ। ਜੇਕਰ ਗਰਮੀ ਪਵੇ ਜਿਸ ਤਰ੍ਹਾਂ ਕਿ ਹੁਣ ਪੈ ਰਹੀ ਹੈ ਤਾਂ ਬੱਲੀਆਂ ਦਾ ਦਾਣਾ ਪਿਚਕ ਜਾਂਦਾ ਹੈ ਅਤੇ ਵਜ਼ਨ ਵੀ ਹੋਲਾ ਰਹਿ ਜਾਂਦਾ ਹੈ। ਇਸ ਤਰ੍ਹਾਂ ਨਾਲ ਕਣਕ ਦਾ ਝਾੜ ਘੱਟ ਜਾਂਦਾ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਅਫ਼ਸਰਾਂ ਨੂੰ ਨਵੇਂ ਦਿਸ਼ਾ-ਨਿਰਦੇਸ਼ ਜਾਰੀ, ਸੂਬੇ ਦੀ ਜਨਤਾ ਲਈ...
ਉਨ੍ਹਾਂ ਦੱਸਿਆ ਕਿ ਅਜੇ ਕਣਕ ਦੀਆਂ ਬੱਲੀਆਂ ਤਾਜ਼ੀਆਂ ਹੀ ਹਨ ਅਤੇ ਇਸ ਦੇ ਪੱਕਣ ’ਚ ਅਜੇ ਲਗਭਗ 2 ਮਹੀਨੇ ਪਏ ਹਨ ਪਰ ਮੌਸਮ ਦਾ ਬਦਲਾਅ ਇਸ ਤਰ੍ਹਾਂ ਹੈ ਜਿਵੇਂ ਅਪ੍ਰੈਲ ਦਾ ਮਹੀਨਾ ਹੋਵੇ ਅਤੇ ਅਜਿਹੀ ਗਰਮੀ ਕਣਕ ਦੀ ਫਸਲ ਲਈ ਬਹੁਤ ਹੀ ਨੁਕਸਾਨਦਾਇਕ ਹੋਵੇਗੀ। ਕਿਸਾਨ ਪਹਿਲਾਂ ਹੀ ਕਰਜ਼ਾਈ ਹੈ ਅਤੇ ਉਸ ਨੇ ਕਣਕ ਦੀ ਫਸਲ ’ਤੇ ਬਹੁਤ ਆਸ਼ਾਂ ਲਾਈਆਂ ਹੋਈਆਂ ਹਨ ਪਰ ਕਿਸਾਨਾਂ ਦੀਆਂ ਆਸਾਂ ਨੂੰ ਬੂਰ ਪੈਣ ਦਾ ਮੌਕਾ ਮਿਲਦਾ ਦਿਸ਼ ਨਹੀਂ ਰਿਹਾ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦੀ ਵੱਡੀ ਕਾਰਵਾਈ, ਇਸ ਜ਼ਿਲ੍ਹੇ ਦਾ ਡੀ. ਸੀ. ਸਸਪੈਂਡ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e