ਜੋਨਾਥਨ ਕ੍ਰਿਸਟੀ ਤੋਂ ਹਾਰ ਕੇ ਲਕਸ਼ਯ ਸੇਨ ਇੰਡੋਨੇਸ਼ੀਆ ਓਪਨ ਤੋਂ ਬਾਹਰ

Saturday, Jan 28, 2023 - 03:55 PM (IST)

ਜੋਨਾਥਨ ਕ੍ਰਿਸਟੀ ਤੋਂ ਹਾਰ ਕੇ ਲਕਸ਼ਯ ਸੇਨ ਇੰਡੋਨੇਸ਼ੀਆ ਓਪਨ ਤੋਂ ਬਾਹਰ

ਜਕਾਰਤਾ : ਭਾਰਤ ਦਾ ਨੌਜਵਾਨ ਸਨਸਨੀਖੇਜ ਖਿਡਾਰੀ ਲਕਸ਼ਯ ਸੇਨ ਸ਼ੁੱਕਰਵਾਰ ਨੂੰ ਕੁਆਰਟਰ ਫਾਈਨਲ ਵਿੱਚ ਮੇਜ਼ਬਾਨ ਦੇਸ਼ ਦੇ ਜੋਨਾਥਨ ਕ੍ਰਿਸਟੀ ਤੋਂ ਹਾਰ ਕੇ ਇੰਡੋਨੇਸ਼ੀਆ ਓਪਨ ਤੋਂ ਬਾਹਰ ਹੋ ਗਿਆ। ਕ੍ਰਿਸਟੀ ਨੇ ਪੁਰਸ਼ ਸਿੰਗਲਜ਼ ਦੇ 62 ਮਿੰਟ ਤੱਕ ਚੱਲੇ ਮੁਕਾਬਲੇ ਵਿੱਚ ਲਕਸ਼ਯ ਨੂੰ 15-21, 21-10, 21-13 ਨਾਲ ਹਰਾਇਆ।

ਪਹਿਲੀ ਗੇਮ ਜਿੱਤਣ ਤੋਂ ਬਾਅਦ ਲਕਸ਼ਯ ਨੇ ਦੂਜੀ ਗੇਮ ਵਿੱਚ ਆਪਣੀ ਊਰਜਾ ਬਚਾ ਕੇ ਜੋਨਾਥਨ ਨੂੰ ਜਿੱਤ ਦਾ ਮੌਕਾ ਦਿੱਤਾ। ਜੋਨਾਥਨ ਨੇ ਤੀਜੀ ਗੇਮ ਦੇ ਬ੍ਰੇਕ ਤੱਕ 11-9 ਦੀ ਬੜ੍ਹਤ ਬਣਾ ਲਈ ਪਰ ਫਿਰ ਆਪਣੇ ਭਾਰਤੀ ਵਿਰੋਧੀ ਨੂੰ ਜ਼ਿਆਦਾ ਮੌਕਾ ਦਿੱਤੇ ਬਿਨਾਂ ਗੇਮ ਅਤੇ ਮੈਚ ਦੋਵੇਂ 21-13 ਨਾਲ ਜਿੱਤ ਲਏ। ਪੁਰਸ਼ ਸਿੰਗਲਜ਼ ਮੁਕਾਬਲੇ ਵਿੱਚ ਭਾਰਤ ਦਾ ਸਫ਼ਰ ਲਕਸ਼ਯ ਦੀ ਹਾਰ ਨਾਲ ਖ਼ਤਮ ਹੋ ਗਿਆ। ਐਚਐਸ ਪ੍ਰਣਯ, ਕਿਦਾਂਬੀ ਸ੍ਰੀਕਾਂਤ ਅਤੇ ਪ੍ਰਿਯਾਂਸ਼ੂ ਰਾਜਾਵਤ ਪਹਿਲੇ ਦੌਰ ਵਿੱਚ ਹੀ ਬਾਹਰ ਹੋ ਗਏ। 


author

Tarsem Singh

Content Editor

Related News