ਇੰਡੋਨੇਸ਼ੀਆ ਓਪਨ : ਕਰੁਣਾਕਰਨ-ਵਰਿਯਾਥ ਦੀ ਜੋੜੀ ਜਿੱਤ ਨਾਲ ਅਗਲੇ ਦੌਰ ''ਚ ਪੁੱਜੀ
Thursday, Jun 05, 2025 - 03:27 PM (IST)

ਜਕਾਰਤਾ- ਸਤੀਸ਼ ਕੁਮਾਰ ਕਰੁਣਾਕਰਨ ਅਤੇ ਆਧਿਯਾ ਵਰਿਯਾਥ ਨੇ ਇੰਡੋਨੇਸ਼ੀਆ ਓਪਨ ਸੁਪਰ-100 ਬੈਡਮਿੰਟਨ ਟੂਰਨਾਮੈਂਟ ਦੇ ਮਿਕਸਡ ਡਬਲ ਦੇ ਦੂਸਰੇ ਦੌਰ ’ਚ ਪ੍ਰਵੇਸ਼ ਕੀਤਾ ਪਰ ਭਾਰਤ ਦੀਆਂ ਹੋਰ ਜੋੜੀਆਂ ਬੁੱਧਵਾਰ ਨੂੰ ਸ਼ੁਰੂਆਤੀ ਦੌਰ ਤੋਂ ਬਾਅਦ ਬਾਹਰ ਹੋ ਗਈਆਂ। ਕਰੁਣਾਕਰਨ ਅਤੇ ਵਰਿਯਾਥ ਨੇ 45 ਮਿੰਟ ਤੱਕ ਚੱਲੇ ਸ਼ੁਰੂਆਤੀ ਦੌਰ ਦੇ ਸਖਤ ਮੁਕਾਬਲੇ ’ਚ ਚੀਨੀ ਤਾਈਪੇ ਦੀ ਯੇ ਹੋਂਗ ਵੇਈ ਅਤੇ ਨਿਕੋਲ ਗੋਂਜਾਲੇਸ ਚੈਨ ਨੂੰ 15-21, 21-16, 21-17 ਨਾਲ ਹਰਾਇਆ।
ਇਸ ਮੁਕਾਬਲੇ ’ਚ ਹਾਲਾਂਕਿ ਹੋਰ ਭਾਰਤੀ ਜੋੜੀਆਂ ਨੇ ਨਿਰਾਸ਼ ਕੀਤਾ ਕਿਉਂਕਿ ਉਹ ਅਗਲੇ ਦੌਰ ’ਚ ਅੱਗੇ ਵਧਣ ’ਚ ਅਸਫਲ ਰਹੀਆਂ। ਰੋਹਨ ਕਪੂਰ ਅਤੇ ਰੁਤਵਿਕਾ ਸ਼ਿਵਾਨੀ ਗਾਡੇ ਨੂੰ ਯੁਚੀ ਸ਼ਿਮੋਗਾਮੀ ਅਤੇ ਸਯਾਕਾ ਹੋਬਾਰਾ ਦੀ ਜਾਪਾਨ ਦੀ ਜੋੜੀ ਕੋਲੋਂ 14-21, 9-21 ਨਾਲ ਹਾਰ ਮਿਲੀ। ਆਸ਼ਿਥ ਸੂਰਿਆ ਅਤੇ ਅਮ੍ਰਿਤਾ ਪ੍ਰਮਥੇਸ਼ ਨੂੰ ਡੈਨਮਾਰਕ ਦੇ ਮੈਡਸ ਵੇਸਟਰਗਾਰਡ ਅਤੇ ਕ੍ਰਿਸਟੀਨ ਬੁੱਸ਼ ਦੇ ਹੱਥੋਂ 15-21, 9-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਧਰੁਵ ਕਪਿਲਾ ਅਤੇ ਤਨਿਸ਼ਾ ਕ੍ਰਾਸਟੋ ਦੀ ਜੋੜੀ ਵੀ ਸ਼ੁਰੂਆਤੀ ਦੌਰ ਦੇ ਅੜਿੱਕੇ ਨੂੰ ਪਾਰ ਕਰਨ ’ਚ ਫੇਲ ਰਹੀ। ਇਸ ਜੋੜੀ ਨੂੰ ਮਲੇਸ਼ੀਆ ਦੇ ਦੂਸਰਾ ਦਰਜਾ ਪ੍ਰਾਪਤ ਟੈਂਗ ਜੀ ਚੇਨ ਅਤੇ ਈ ਵੇਤੋਹ ਖਿਲਾਫ 11-21, 21-16, 14-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।