ਭਾਰਤ-ਬੰਗਲਾਦੇਸ਼ ਅੰਡਰ-23 ਸੀਰੀਜ਼ ਹੁਣ ਲਖਨਊ ''ਚ

09/11/2019 11:42:22 PM

ਨਵੀਂ ਦਿੱਲੀ— ਭਾਰਤ-ਬੰਗਲਾਦੇਸ਼ ਵਿਚਾਲੇ ਆਯੋਜਿਤ ਹੋਣ ਵਾਲੀ ਅੰਡਰ-23 ਇਕ ਦਿਨਾ ਕ੍ਰਿਕਟ ਸੀਰੀਜ਼ ਦਾ ਸਥਾਨ ਬਦਲ ਦਿੱਤਾ ਗਿਆ ਹੈ। ਇਸ ਨੂੰ ਹੁਣ ਲਖਨਊ ਦੇ ਏਕਾਨਾ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ 'ਚ ਕਰਵਾਇਆ ਜਾਵੇਗਾ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਬੁੱਧਵਾਰ ਬਿਆਨ ਜਾਰੀ ਕਰ ਕੇ ਇਸ ਦੀ ਜਾਣਕਾਰੀ ਦਿੱਤੀ। ਭਾਰਤ-ਬੰਗਲਾਦੇਸ਼ ਵਿਚਾਲੇ ਇਹ ਸੀਰੀਜ਼ ਪਹਿਲਾਂ ਰਾਏਪੁਰ ਵਿਚ ਖੇਡੀ ਜਾਣੀ ਸੀ ਪਰ ਇਥੇ ਲਗਾਤਾਰ ਹੋ ਰਹੀ ਬਾਰਿਸ਼ ਕਾਰਣ ਇਸ ਦੇ ਮੇਜ਼ਬਾਨ ਸਥਾਨ ਨੂੰ ਬਦਲਣ ਦਾ ਫੈਸਲਾ ਕੀਤਾ ਗਿਆ ਹੈ। ਸੀਰੀਜ਼ 'ਚ ਪੰਜ ਮੈਚ ਖੇਡੇ ਜਾਣਗੇ ਜਿਸਦਾ ਆਯੋਜਨ ਉਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਏਕਾਨਾ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ 'ਚ ਹੋਵੇਗਾ। ਭਾਰਤੀ ਅੰਡਰ-23 ਟੀਮ ਜੀ ਅਗਵਾਈ ਪ੍ਰਿਯਮ ਗਰਗ ਕਰ ਰਿਹਾ ਹੈ।
ਮੈਚਾਂ ਦਾ ਪ੍ਰੋਗਰਾਮ ਇਸ ਤਰ੍ਹਾਂ ਹੈ-
ਪਹਿਲਾ ਵਨ ਡੇ 19 ਸਤੰਬਰ, ਲਖਨਊ
ਦੂਸਰਾ ਵਨ ਡੇ  21 ਸਤੰਬਰ, ਲਖਨਊ
ਤੀਸਰਾ ਵਨ ਡੇ  23 ਸਤੰਬਰ, ਲਖਨਊ
ਚੌਥਾ ਵਨ ਡੇ  25 ਸਤੰਬਰ, ਲਖਨਊ
5ਵਾਂ ਵਨ ਡੇ 27 ਸਤੰਬਰ, ਲਖਨਊ


Gurdeep Singh

Content Editor

Related News