ਦੂਜੇ ਟੀ-20 ਮੁਕਾਬਲੇ 'ਤੇ ਵੱਡੇ ਤੂਫਾਨ ਦਾ ਖਤਰਾ, ਰੱਦ ਹੋ ਸਕਦੈ ਭਾਰਤ-ਬੰਗਲਾਦੇਸ ਮੈਚ!

Monday, Nov 04, 2019 - 04:55 PM (IST)

ਦੂਜੇ ਟੀ-20 ਮੁਕਾਬਲੇ 'ਤੇ ਵੱਡੇ ਤੂਫਾਨ ਦਾ ਖਤਰਾ, ਰੱਦ ਹੋ ਸਕਦੈ ਭਾਰਤ-ਬੰਗਲਾਦੇਸ ਮੈਚ!

ਸਪੋਰਟਸ ਡੈਸਕ : ਭਾਰਤ ਅਤੇ ਬੰਗਲਾਦੇਸ਼ ਵਿਚਾਲੇ 3 ਮੈਚਾਂ ਦੀ ਟੀ-20 ਸੀਰੀਜ਼ ਦਾ ਦੂਜਾ ਮੁਕਾਬਲਾ ਰਾਜਕੋਟ ਦੇ ਸੌਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ਵਿਚ ਖੇਡਿਆ ਜਾਣਾ ਹੈ। ਜਿੱਥੇ ਇਸ ਮੈਚ 'ਤੇ ਰੱਦ ਹੋਣ ਦਾ ਖਤਰਾ ਮੰਡਰਾ ਰਿਹਾ ਹੈ। ਦੱਸ ਦਈਏ ਕਿ ਖਬਰਾਂ ਦੀ ਮੰਨੀਏ ਤਾਂ 'ਮਹਾ' ਨਾਂ ਦਾ ਤੂਫਾਨ ਇਸ ਮੈਚ ਦੌਰਾਨ ਸ਼ਹਿਰ ਵਿਚ ਤਬਾਹੀ ਮਚਾ ਸਕਦਾ ਹੈ।

PunjabKesari

ਦਰਅਸਲ, ਕ੍ਰਿਕਟ ਜਗਤ ਦੇ ਮਸ਼ਹੂਰ ਕੁਮੈਂਟੇਟਰ ਹਰਸ਼ਾ ਭੋਗਲੇ ਨੇ ਆਪਣੇ ਟਵਿੱਟਰ ਅਕਾਊਂਟ ਤੋਂ ਟਵੀਟ ਕਰਦਿਆਂ ਲਿਖਿਆ, ''ਰਾਜਕੋਟ ਵਿਚ ਜਦੋਂ ਅਗਲਾ ਮੈਚ ਖੇਡਿਆ ਜਾਣਾ ਹੈ ਤਦ ਤੂਫਾਨ ਦੀਆਂ ਖਬਰਾਂ ਆ ਰਹੀਆਂ ਹਨ। 6-7 ਨਵੰਬਰ ਨੂੰ ਸੌਰਾਸ਼ਟਰ ਦੇ ਫਿਸ਼ਰਮੈਨ ਨੂੰ ਅਲਰਟ ਜਾਰੀ ਕੀਤਾ ਗਿਆ ਹੈ। ਮੈਨੂੰ ਉਮੀਦ ਹੈ ਕਿ ਇੱਥੇ ਰਹਿਣ ਵਾਲੇ ਲੋਕਾਂ ਲਈ ਖਤਰਨਾਕ ਨਹੀਂ ਹੋਵੇਗਾ। ਇਸ ਸਾਲ ਮੌਸਮ ਉਮੀਦ ਤੋਂ ਉਲਟ ਰਿਹਾ ਹੈ।

PunjabKesari

ਦੱਸ ਦਈਏ ਕਿ ਇਸ ਤੋਂ ਪਹਿਲਾਂ ਤਜ਼ਰਬੇਕਾਰ ਵਿਕਟਕੀਪਰ ਬੱਲੇਬਾਜ਼ ਮੁਸ਼ਫਿਕੁਰ ਰਹੀਮ ਦੀ ਅਜੇਤੂ ਅਰਧ ਸੈਂਕੜੇ ਵਾਲੀ ਪਾਰੀ ਦੀ ਬਦੌਲਤ ਬੰਗਲਾਦੇਸ਼ ਨੇ ਦਿੱਲੀ ਦੀ ਸਾਹ ਘੁੱਟਣ ਵਾਲੀ ਹਵਾ ਵਿਚ ਖੇਡੇ ਗਏ ਪਹਿਲੇ ਟੀ-20 ਕੌਮਾਂਤਰੀ ਕ੍ਰਿਕਟ ਮੈਚ ਵਿਚ ਐਤਵਾਰ ਨੂੰ ਇੱਥੇ 7 ਵਿਕਟਾਂ ਨਾਲ ਜਿੱਤ ਦਰਜ ਕਰ ਕੇ ਭਾਰਤ ਖਿਲਾਫ ਆਪਣੀ ਪਹਿਲੀ ਜਿੱਤ ਦਰਜ ਕੀਤੀ।


Related News