ਭਾਰਤੀ ਪਹਿਲਵਾਨਾਂ ਨੂੰ ਏਸ਼ੀਆਈ ਚੈਂਪੀਅਨਸ਼ਿਪ ਦੇ ਦੂਜੇ ਦਿਨ 5 ਤਮਗੇ

Thursday, Apr 25, 2019 - 01:44 AM (IST)

ਸ਼ਿਆਨ- ਭਾਰਤੀ ਪਹਿਲਵਾਨਾਂ ਨੇ ਏਸ਼ੀਆਈ ਚੈਂਪੀਅਨਸ਼ਿਪ ਦੇ ਦੂਜੇ ਦਿਨ ਪੁਰਸ਼ ਫ੍ਰੀ ਸਟਾਈਲ ਵਿਚ 2 ਚਾਂਦੀ ਅਤੇ 3 ਕਾਂਸੀ ਸਮੇਤ ਕੁੱਲ 5 ਤਮਗੇ ਜਿੱਤੇ ਪਰ ਟੀਮ ਦੀ ਝੋਲੀ ਵਿਚ ਕੋਈ ਵੀ ਸੋਨ ਤਮਗਾ ਨਹੀਂ ਆਇਆ। 
ਅਮਿਤ ਧਨਖੜ ਅਤੇ ਵਿੱਕੀ ਨੂੰ ਕ੍ਰਮਵਾਰ 74 ਕਿ. ਗ੍ਰਾ. ਅਤੇ 92 ਕਿ. ਗ੍ਰਾ. ਵਰਗ ਦੇ ਫਾਈਨਲ ਵਿਚ ਹਾਰ ਦੇ ਨਾਲ ਚਾਂਦੀ ਦੇ ਤਮਗੇ ਨਾਲ ਸਬਰ ਕਰਨਾ ਪਿਆ, ਜਦਕਿ ਰਾਹੁਲ ਅਵਾਰੇ (61 ਕਿ. ਗ੍ਰਾ.), ਦੀਪਕ ਪੂਨੀਆ (86 ਕਿ. ਗ੍ਰਾ.) ਅਤੇ ਸੁਮਿਤ (125 ਕਿ. ਗ੍ਰਾ.) ਨੇ ਕਾਂਸੀ ਦੇ ਤਮਗੇ ਜਿੱਤੇ। ਬੁੱਧਵਾਰ ਨੂੰ 2 ਚਾਂਦੀ ਤੇ 3 ਕਾਂਸੀ ਤਮਗਿਆਂ ਨਾਲ ਭਾਰਤ ਮੁਕਾਬਲੇ 'ਚ ਹੁਣ ਤਕ ਇਕ ਸੋਨ ਤਮਗਾ, 3 ਚਾਂਦੀ ਤੇ 4 ਕਾਂਸੀ ਤਮਗਿਆਂ ਦੇ ਨਾਲ ਕੁੱਲ 8 ਤਮਗੇ ਜਿੱਤ ਚੁੱਕੇ ਹਨ। ਬਜਰੰਗ ਪੂਨੀਆ (65 ਕਿ. ਗ੍ਰਾ) ਨੇ ਮੰਗਲਵਾਰ ਨੂੰ ਸੋਨ ਤਮਗਾ ਜਦਕਿ ਪ੍ਰਵੀਣ ਰਾਣਾ (79 ਕਿ. ਗ੍ਰਾ) ਤੇ ਕਾਦਿਆਨ (97 ਕਿ. ਗ੍ਰਾ) ਨੇ ਕ੍ਰਮਵਾਰ 'ਚ ਚਾਂਦੀ ਤੇ ਕਾਂਸੀ ਤਮਗਾ ਜਿੱਤਿਆ ਸੀ। ਏਸ਼ੀਆਈ ਚੈਂਪੀਅਨਸ਼ਿਪ 2013 ਦੇ ਸੋਨ ਤਮਗਾ ਜੇਤੂ ਅਮਿਤ ਨੂੰ ਪੁਰਸ਼ 74 ਕਿ. ਗ੍ਰਾ ਫ੍ਰੀਸਟਾਇਲ ਦੇ ਫਾਈਨਲ 'ਚ ਕਜ਼ਾਖਿਸਤਾਨ ਦੇ ਡੇਨਿਆਰ ਕੇਸਾਨੋਵਾ ਵਿਰੁੱਧ 0-5 ਦੀ ਹਾਰ ਨਾਲ ਚਾਂਦੀ ਦਾ ਤਮਗਾ ਹਾਸਲ ਹੋਇਆ ਸੀ।


Gurdeep Singh

Content Editor

Related News