ਇੰਡੀਅਨ ਵੁਮੈਨ ਲੀਗ ਮਈ 2021 ਤੋਂ ਪਹਿਲਾਂ ਹੋਵੇਗੀ : AIFF

Saturday, Feb 06, 2021 - 12:52 PM (IST)

ਇੰਡੀਅਨ ਵੁਮੈਨ ਲੀਗ ਮਈ 2021 ਤੋਂ ਪਹਿਲਾਂ ਹੋਵੇਗੀ : AIFF

ਨਵੀਂ ਦਿੱਲੀ (ਭਾਸ਼ਾ) : ਅਖਿਲ ਭਾਰਤੀ ਫੁੱਟਬਾਲ ਫੈਡਰੇਸ਼ਨ (ਏ.ਆਈ.ਐਫ.ਐਫ.) ਦੀ ਲੀਗ ਕਮੇਟੀ ਨੇ ਸ਼ੁੱਕਰਵਾਰ ਨੂੰ ਫ਼ੈਸਲਾ ਕੀਤਾ ਕਿ ਹੀਰੋ ਇੰਡੀਅਨ ਵੁਮੈਨ ਲੀਗ ਟੂਰਨਾਮੈਂਟ ਕੈਲੰਡਰ ਦਾ ਅਹਿਮ ਹਿੱਸਾ ਬਣੀ ਰਹੇਗੀ ਅਤੇ ਇਸ ਸਾਲ ਮਈ ਤੋਂ ਪਹਿਲਾਂ ਆਯੋਜਿਤ ਕੀਤੀ ਜਾਵੇਗੀ। ਏ.ਆਈ.ਐਫ.ਐਫ. ਦੇ ਸੀਨੀਅਰ ਪ੍ਰਧਾਨ ਅਤੇ ਲੀਗ ਕਮੇਟੀ ਦੇ ਚੇਅਰਮੈਨ ਸੁਬਰਤ ਦੱਤਾ ਨੇ ਵਰਚੁਅਲ ਬੈਠਕ ਦੀ ਪ੍ਰਧਾਨਗੀ ਕੀਤੀ।

ਏ.ਆਈ.ਐਫ.ਐਫ. ਨੇ ਬਿਆਨ ਵਿਚ ਕਿਹਾ, ‘ਹਾਲਾਂਕਿ ਕਮੇਟੀ ਨੂੰ ਇਹ ਵੀ ਲੱਗਾ ਹੈ ਕਿ ਮਹਾਮਾਰੀ ਦੇ ਹਾਲਾਤ ਕਾਰਣ ਹੀਰੋ ਇੰਡੀਅਨ ਵੁਮੈਨ ਲੀਗ 2020-21 ਵਿਚ ਹਿੱਸਾ ਲੈਣ ਦੀ ਇੱਛਾ ਰੱਖਣ ਵਾਲੀਆਂ ਟੀਮਾਂ ਲਈ ਹਿੱਸੇਦਾਰੀ ਦੇ ਨਿਯਮਾਂ ਵਿਚ ਰਾਹਤ ਦੇਣ ਦੀ ਜ਼ਰੂਰਤ ਰਹੇਗੀ।’ ਉਨ੍ਹਾਂ ਕਿਹਾ, ‘ਲੀਗ ਨੇ 2020-21 ਪੜਾਅ ਦੀ ਮੇਜ਼ਬਾਨੀ ਵਿਚ ਦਿਲਚਸਪੀ ਰੱਖਣ ਵਾਲੀਆਂ ਸਟੇਟ ਐਸੋਸੀਏਸ਼ਨਾਂ ਨਾਲ ਗੱਲਬਾਤ ਦੀ ਸ਼ੁਰੂਆਤ ਕਰ ਦਿੱਤੀ ਹੈ।’
 


author

cherry

Content Editor

Related News