ਭਾਰਤੀ ਮਹਿਲਾ ਹਾਕੀ ਟੀਮ ਨੇ ਜਰਮਨੀ ਨੂੰ ਸ਼ੂਟ ਆਊਟ 'ਚ ਹਰਾਇਆ

Sunday, Mar 13, 2022 - 10:58 PM (IST)

ਭੁਵਨੇਸ਼ਵਰ- ਭਾਰਤੀ ਮਹਿਲਾ ਹਾਕੀ ਟੀਮ ਨੇ ਕੱਲ ਜਰਮਨੀ ਤੋਂ ਮਿਲੀ ਹਾਰ ਦੇ ਨਤੀਜੇ ਨੂੰ ਬਦਲਦੇ ਹੋਏ ਮਹਿਮਾਨ ਟੀਮ ਨੂੰ ਪੈਨਲਟੀ ਸ਼ੂਟ ਆਊਟ ਵਿਚ ਐਤਵਾਰ ਨੂੰ 3-0 ਨਾਲ ਹਰਾ ਦਿੱਤਾ। ਨਿਰਧਾਰਤ ਸਮੇਂ ਤੱਕ ਦੋਵਾਂ ਟੀਮਾਂ ਦੇ ਵਿਚ ਮੁਕਾਬਲਾ 1-1 ਨਾਲ ਬਰਾਬਰ ਰਿਹਾ ਸੀ। ਜਰਮਨੀ ਨੇ ਪਹਿਲੇ ਮੈਚ ਵਿਚ ਭਾਰਤ ਨੂੰ ਸ਼ੂਟ ਆਊਟ ਵਿਚ 2-1 ਨਾਲ ਹਰਾਇਆ ਸੀ।

PunjabKesari

ਇਹ ਖ਼ਬਰ ਪੜ੍ਹੋ- ਪੰਤ ਨੇ ਟੈਸਟ ਕ੍ਰਿਕਟ 'ਚ ਲਗਾਇਆ ਸਭ ਤੋਂ ਤੇਜ਼ ਅਰਧ ਸੈਂਕੜਾ, ਤੋੜਿਆ ਕਪਿਲ ਦੇਵ ਦਾ 40 ਸਾਲ ਪੁਰਾਣਾ ਰਿਕਾਰਡ
ਭਾਰਤ ਨੇ ਇਸ ਜਿੱਤ ਨਾਲ ਬੋਨਸ ਅੰਕ ਵੀ ਹਾਸਲ ਕੀਤਾ। ਭਾਰਤ ਦੀ ਨਵਨੀਤ ਕੌਰ ਨੂੰ ਪਲੇਅਰ ਆਫ ਦਿ ਮੈਚ ਦਾ ਪੁਰਸਕਾਰ ਮਿਲਿਆ। ਜਰਮਨੀ ਨੇ ਫੇਲਿਸੀਆ ਵੀਡਰਮੈਨ ਦੇ 29ਵੇਂ ਮਿੰਟ ਵਿਚ ਮਿਲੇ ਪੈਨਲਟੀ ਸਟ੍ਰੋਕ 'ਤੇ ਕੀਤੇ ਗੋਲ ਨਾਲ ਬੜ੍ਹਤ ਬਣਾਈ ਜਦਕਿ ਭਾਰਤ ਦੇ ਲਈ ਨਿਸ਼ਾ ਨੇ 40ਵੇਂ ਮਿੰਟ ਵਿਚ ਬਰਾਬਰੀ ਦਾ ਗੋਲ ਕੀਤਾ। ਇਸ ਤੋਂ ਬਾਅਦ ਕੋਈ ਵੀ ਟੀਮ ਜੇਤੂ ਗੋਲ ਨਹੀਂ ਕਰ ਸਕੀ। ਸ਼ੂਟ ਆਊਟ ਵਿਚ ਭਾਰਤ ਵਲੋਂ ਸੰਗੀਤਾ ਕੁਮਾਰੀ, ਸਲੀਮਾ ਟੇਟੇ ਅਤੇ ਸੋਨੀਆ ਨੇ ਗੋਲ ਕੀਤੇ ਜਦਕਿ ਜਰਮਨੀ ਦੀਆਂ ਤਿੰਨੋਂ ਕੋਸ਼ਿਸ਼ਾਂ ਅਸਲ ਰਹੀਆਂ।

ਇਹ ਖ਼ਬਰ ਪੜ੍ਹੋ- PAK v AUS : ਕੈਰੀ ਸੈਂਕੜੇ ਤੋਂ ਖੁੰਝਿਆ, ਆਸਟਰੇਲੀਆ ਦਾ ਸਕੋਰ 505/8

PunjabKesari

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


Gurdeep Singh

Content Editor

Related News