ਸ਼ਾਟਗਨ ਵਰਲਡ ਚੈਂਪੀਅਨਸ਼ਿਪ 'ਚ ਭਾਰਤੀ ਮਹਿਲਾ ਸਕੀਟ ਨਿਸ਼ਾਨੇਬਾਜ਼ਾਂ ਨੇ ਕੀਤਾ ਨਿਰਾਸ਼

Thursday, Jul 11, 2019 - 06:23 PM (IST)

ਸ਼ਾਟਗਨ ਵਰਲਡ ਚੈਂਪੀਅਨਸ਼ਿਪ 'ਚ ਭਾਰਤੀ ਮਹਿਲਾ ਸਕੀਟ ਨਿਸ਼ਾਨੇਬਾਜ਼ਾਂ ਨੇ ਕੀਤਾ ਨਿਰਾਸ਼

ਸਪੋਰਟਸ ਡੈਸਕ— ਸਾਨੀਆ ਸ਼ੇਖ ਖਾਨ ਤੇ ਅਰੀਬਾ ਖਾਨ ਦਾ ਪ੍ਰਦਰਸ਼ਨ ਖ਼ਰਾਬ ਰਿਹਾ ਜਿਸ ਦੇ ਨਾਲ ਇੱਥੇ ਆਈ. ਐੱਸ. ਐੱਸ. ਐੱਫ ਸ਼ਾਟਗਨ ਵਰਲਡ ਚੈਂਪੀਅਨਸ਼ਿਪ ਦੀ ਮਹਿਲਾ ਸਕੀਟ ਮੁਕਾਬਲੇ 'ਚ ਭਾਰਤੀ ਨਿਸ਼ਾਨੇਬਾਜ਼ਾਂ ਦਾ ਖਾਤਾ ਖਾਲੀ ਰਿਹਾ। ਸਾਨੀਆ 112 ਦੇ ਸਕੋਰ ਨਾਲ 30ਵੇਂ ਸਥਾਨ 'ਤੇ ਰਹੀ ਤੇ ਉਹ ਸਭ ਤੋਂ ਬਿਹਤਰੀਨ ਸਥਾਨ 'ਤੇ ਕਾਬਿਜ ਭਾਰਤੀ ਰਹੇ। ਹੋਰ ਭਾਰਤੀਆਂ 'ਚ ਅਰੀਬਾ (109) ਤੇ ਕਾਰਤੀਕੀ ਸਿੰਘ  ਸ਼ਕਤਾਵਤ (108) ਉਨ੍ਹਾਂ ਨੂੰ ਕਾਫ਼ੀ ਪਿੱਛੇ 47ਵੇਂ ਤੇ 50ਵੇਂ ਸਥਾਨ 'ਤੇ ਰਹੇ।PunjabKesari
ਮੇਜ਼ਬਾਨ ਇਟਲੀ ਛੇ ਸੋਨ ਸਹਿਤ 15 ਤਮਗਿਆਂ ਨਾਲ ਪੁਵਾਇੰਟ ਟੇਬਲ 'ਚ ਸਿਖਰ 'ਤੇ ਰਿਹਾ। ਅਮਰੀਕਾ ਪੰਜ ਸੋਨ ਤੇ 15 ਤਮਗਿਆਂ ਨਾਲ ਦੂਜੇ ਸਥਾਨ 'ਤੇ ਰਿਹਾ ਜਦ ਕਿ ਭਾਰਤ ਇਸ ਪੜਾਅ 'ਚ ਤਮਗਿਆਂ ਦੇ ਟੇਬਲ 'ਚ ਖਾਤਾ ਵੀ ਨਹੀਂ ਖੋਲ ਸਕਿਆ।


Related News