ਭਾਰਤੀ ਮਹਿਲਾ ਹਾਕੀ ਟੀਮ ਨੇ ਸ਼ੁਰੂਆਤੀ ਮੁਕਾਬਲੇ 'ਚ ਥਾਈਲੈਂਡ ਨੂੰ 13-0 ਨਾਲ ਹਰਾਇਆ
Sunday, Dec 05, 2021 - 08:29 PM (IST)
ਡੋਂਗਹੇ- ਡ੍ਰੈਗਫਿਲਕਰ ਗੁਰਜੀਤ ਕੌਰ ਨੇ ਪੰਜ ਗੋਲਾਂ ਦੀ ਬਦੌਲਤ ਮਹਿਲਾ ਹਾਕੀ ਟੀਮ ਨੇ ਇੱਥੇ ਐਤਵਾਰ ਨੂੰ ਏਸ਼ੀਆਈ ਚੈਂਪੀਅਨਸ਼ਿਪ ਟਰਾਫੀ ਟੂਰਨਾਮੈਂਟ ਦੇ ਓਪਨਿੰਗ ਮੈਚ 'ਚ ਥਾਈਲੈਂਡ ਨੂੰ 13-0 ਨਾਲ ਹਰਾਇਆ। ਚੋਟੀ ਗੋਲ ਸਕੋਰਰ ਰਹੀ ਗੁਰਜੀਤ ਕੌਰ ਨੇ ਮੈਚ ਦੇ ਦੂਜੇ ਮਿੰਟ 'ਚ ਥਾਈਲੈਂਡ ਵਲੋਂ ਕੀਤੇ ਗਏ ਫਾਊਲ ਤੋਂ ਮਿਲੇ ਪੈਨਲਟੀ ਸਟ੍ਰੋਕ ਦੇ ਰਾਹੀਂ ਗੋਲ ਕਰ ਭਾਰਤ ਨੂੰ 1-0 ਨਾਲ ਸ਼ੁਰੂਆਤ ਬੜ੍ਹਤ ਦਿਵਾਈ, ਜਿਸ ਨੇ ਥਾਈਲੈਂਡ ਨੂੰ ਬੈਕਫੁੱਟ 'ਤੇ ਖੜ੍ਹਾ ਕਰ ਦਿੱਤਾ। ਵਿਰੋਧੀ ਟੀਮ ਵਾਪਸੀ ਦੀ ਕੋਸ਼ਿਸ਼ ਕਰ ਰਹੀ ਸੀ ਕਿ ਟੋਕੀਓ ਓਲੰਪਿਕ ਵਿਚ ਗੋਲਾਂ ਦੀ ਹੈਟ੍ਰਿਕ ਲਗਾਉਣ ਵਾਲੀ ਇਕਲੌਤੀ ਭਾਰਤੀ ਖਿਡਾਰੀ ਵੰਦਨਾ ਕਟਾਰੀਆ ਨੇ 7ਵੇਂ ਮਿੰਟ ਵਿਚ ਦੂਜਾ ਗੋਲ ਕਰਕੇ ਥਾਈਲੈਂਡ 'ਤੇ ਦਬਾਅ ਵਧਾਇਆ। ਪਹਿਲਾ ਕੁਆਰਟਰ ਖਤਮ ਹੋਣ ਤੋਂ ਪਹਿਲਾਂ ਲਿਲਿਮਾ ਮਿੰਜ, ਗੁਰਜੀਤ ਤੇ ਜੋਤੀ ਨੇ ਤਿੰਨ ਹੋਰ ਗੋਲ ਕਰਦੇ ਹੋਏ ਬੜ੍ਹਤ ਨੂੰ 5-0 ਕਰ ਦਿੱਤਾ। ਲਿਲਿਮਾ ਨੇ 14ਵੇਂ ਮਿੰਟ ਵਿਚ ਫੀਲਡ ਗੋਲ ਕੀਤਾ, ਜਦਕਿ ਗੁਰਜੀਤ ਤੇ ਜੋਤੀ ਨੇ ਕ੍ਰਮਵਾਰ- 14ਵੇਂ ਤੇ 15ਵੇਂ ਮਿੰਟ ਵਿਚ ਪੈਨਲਟੀ ਕਾਰਨਰ ਨੂੰ ਗੋਲ ਵਿਚ ਬਦਲਿਆ।
ਇਹ ਖ਼ਬਰ ਪੜ੍ਹੋ- IND v NZ : ਅਸ਼ਵਿਨ ਨੇ ਤੋੜਿਆ ਕੁੰਬਲੇ ਦਾ ਰਿਕਾਰਡ, ਹਾਸਲ ਕੀਤੀ ਇਹ ਉਪਲੱਬਧੀ
ਦੂਜੇ ਕੁਆਰਟਰ ਦੀ ਸ਼ੁਰੂਆਤ ਵੀ ਵਧੀਆ ਹੋਈ। ਭਾਰਤ ਨੇ ਥਾਈਲੈਂਡ ਨੂੰ ਗੋਲ ਦਾ ਕੋਈ ਮੌਕਾ ਨਾ ਦਿੰਦੇ ਹੋਏ ਜ਼ਿਆਦਾਤਰ ਸਮਾਂ ਗੇਂਦ ਨੂੰ ਆਪਣੇ ਕਬਜ਼ੇ ਵਿਚ ਰੱਖੀ। ਨਤੀਜੇ ਵਜੋਂ ਥਾਈਲੈਂਡ 'ਤੇ ਦਬਾਅ ਬਣਿਆ ਤੇ ਦੂਜੇ ਕੁਆਰਟਰ ਦੇ ਪਹਿਲੇ ਭਾਵ ਮੈਚ ਦੇ 16ਵੇਂ ਮਿੰਟ ਵਿਚ ਨੌਜਵਾਨ ਖਿਡਾਰੀ ਰਾਜਵਿੰਦਰ ਕੌਰ, ਜਿਨ੍ਹਾਂ ਨੇ ਅੱਜ ਅੰਤਰਰਾਸ਼ਟਰੀ ਹਾਕੀ ਵਿਚ ਡੈਬਿਊ ਕੀਤਾ ਤੇ ਗੋਲ ਕੀਤਾ। 24ਵੇਂ ਮਿੰਟ ਵਿਚ ਗੁਰਜੀਤ ਨੇ ਆਪਣਾ ਤੀਜਾ ਗੋਲ ਕੀਤਾ ਤੇ ਲਿਲਿਮਾ ਨੇ ਵੀ 24ਵੇਂ ਮਿੰਟ ਵਿਚ ਇਕ ਹੋਰ ਪੈਨਲਟੀ ਕਾਰਨਰ ਨੂੰ ਗੋਲ ਵਿਚ ਬਦਲਿਆ। ਇਸ ਵਿਚਾਲੇ ਗੁਰਜੀਤ ਨੇ ਥਾਈਲੈਂਡ ਦੇ ਡਿਫੈਂਸ ਨੂੰ ਪਿੱਛੇ ਧੱਕਦੇ ਹੋਏ 25ਵੇਂ ਮਿੰਟ ਵਿਚ ਟੀਮ ਨੂੰ ਇਕ ਹੋਰ ਪੈਨਲਟੀ ਕਾਰਨਰ ਦਿਵਾਇਆ ਤੇ ਇਸ ਨੂੰ ਗੋਲ ਵਿਚ ਤਬਦੀਲ ਕਰ ਭਾਰਤ ਨੂੰ 9-0 ਦੀ ਬੜ੍ਹਤ ਦਿਵਾਈ। ਦੂਜਾ ਕੁਆਰਟਰ ਇਸੇ ਸਕੋਰ 'ਤੇ ਖਤਮ ਹੋਇਆ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।