ਭਾਰਤ ਅਤੇ ਅਰਜਨਟੀਨਾ ਦੀ ਬੀਬੀ ਹਾਕੀ ਟੀਮ ਵਿਚਾਲੇ ਮੈਚ ਡ੍ਰਾ

Monday, Jan 18, 2021 - 02:42 PM (IST)

ਭਾਰਤ ਅਤੇ ਅਰਜਨਟੀਨਾ ਦੀ ਬੀਬੀ ਹਾਕੀ ਟੀਮ ਵਿਚਾਲੇ ਮੈਚ ਡ੍ਰਾ

ਨਵੀਂ ਦਿੱਲੀ (ਭਾਸ਼ਾ): ਸ਼ਰਮਿਲਾ ਦੇਵੀ ਅਤੇ ਦੀਪ ਗ੍ਰੇਸ ਇੱਕਾ ਦੇ ਇਕ-ਇਕ ਗੋਲ ਦੀ ਮਦਦ ਨਾਲ ਭਾਰਤੀ ਬੀਬੀ ਹਾਕੀ ਟੀਮ ਨੇ ਅਰਜਨਟੀਨਾ ਦੌਰੇ ਦੀ ਸ਼ੁਰੂਆਤ ਮੇਜ਼ਬਾਨ ਜੂਨੀਅਰ ਟੀਮ ਦੇ ਖ਼ਿਲਾਫ਼ 2-2 ਦੇ ਡ੍ਰਾ ਦੇ ਨਾਲ ਕੀਤੀ। ਬਰਾਬਰੀ ਦੇ ਮੁਕਾਬਲੇ ਵਿਚ ਭਾਰਤ ਲਈ ਨੌਜਵਾਨ ਸਟ੍ਰਾਈਕਰ ਸ਼ਰਮਿਲਾ ਨੇ 22ਵੇਂ ਅਤੇ ਅਨੁਭਵੀ ਇੱਕਾ 31ਵੇਂ ਮਿੰਟ ਵਿਚ ਗੋਲ ਕੀਤੇ। ਅਰਜਨਟੀਨਾ ਦੇ ਲਈ ਪਾਉਲਾ ਸਾਂਟਾਮਾਰਿਨਾ ਨੇ 28ਵੇਂ  ਅਤੇ ਬ੍ਰਿਸਾ ਬ੍ਰਗੇਸੇਰ ਨੇ 48ਵੇਂ ਮਿੰਟ ਗੋਲ ਕੀਤੇ। 

PunjabKesari

ਭਾਰਤੀ ਟੀਮ ਕੋਰੋਨਾ ਵਾਇਰਸ ਲਾਗ ਦੀ ਬੀਮਾਰੀ ਕਾਰਨ ਕਰੀਬ ਇਕ ਸਾਲ ਬਾਅਦ ਅੰਤਰਰਾਸ਼ਟਰੀ ਮੈਚ ਖੇਡ ਰਹੀ ਹੈ। ਮੁੱਖ ਕੋਚ ਸ਼ੋਰਡ ਮਾਰਿਨ ਨੇ ਹਾਕੀ ਇੰਡੀਆ ਵੱਲੋਂ ਜਾਰੀ ਬਿਆਨ ਵਿਚ ਕਿਹਾ ਕਿ ਇਹ ਲੰਬੇ ਸਮੇਂ ਬਾਅਦ ਪਹਿਲਾ ਮੈਚ ਸੀ। ਲੱਗਭਗ ਇਕ ਸਾਲ ਬਾਅਦ ਖੇਡਦੇ ਹੋਏ ਫੋਰਮ ਵਿਚ ਆਉਣ ਵਿਚ ਸਮਾਂ ਲੱਗਦਾ ਹੈ। ਅਸੀਂ 23 ਖਿਡਾਰੀਆਂ ਨੂੰ ਲੈ ਕੇ ਉਤਰੇ ਹਾਂ ਤਾਂ ਜੇ ਸਾਰਿਆਂ ਨੂੰ ਲੰਬੇ ਸਮੇਂ ਬਾਅਦ ਖੇਡਣ ਦਾ ਅਨੁਭਵ ਮਿਲ ਸਕੇ। 

PunjabKesari

ਭਾਰਤ ਨੇ ਪਹਿਲਾਂ ਹੀ ਕਵਾਟਰ ਵਿਚ 8ਵੇਂ ਅਤੇ 9ਵੇਂ ਮਿੰਟ ਵਿਚ ਪੈਨਲਟੀ ਕਾਰਨਰ ਬਣਾਏ ਪਰ ਅਰਜਨਟੀਨਾ ਦੇ ਡਿਫੈਂਡਰਾਂ ਨੇ ਉਹਨਾਂ ਨੂੰ ਗੋਲ ਨਹੀਂ ਕਰਨ ਦਿੱਤਾ। ਅਰਜਨਟੀਨਾ ਨੂੰ ਵੀ 11ਵੇਂ ਮਿੰਟ ਵਿਚ ਪੈਨਲਟੀ ਕਾਰਨਰ ਮਿਲਿਆ, ਜਿਸ ਨੂੰ ਭਾਰਤ ਦੀ ਅਨੁਭਵੀ ਗੋਲਕੀਪਰ ਸਚਿਤਾ ਨੇ ਬਚਾ ਲਿਆ। ਦੂਜੇ ਕਵਾਟਰ ਵਿਚ ਭਾਰਤ ਨੂੰ 22ਵੇਂ ਮਿੰਟ ਵਿਚ ਸ਼ਰਮਿਲਾ ਨੇ ਬੜਤ ਦਿਵਾਈ ਭਾਵੇਂਕਿ ਇਹ 6 ਮਿੰਟ ਤੱਕ ਹੀ ਰਹੀ। ਦੂਜੇ ਕਵਾਟਰ ਵਿਚ ਭਾਰਤ ਨੂੰ 31ਵੇਂ ਮਿੰਟ ਵਿਚ ਪੈਨਲਟੀ ਕਾਰਨਰ ਮਿਲਿਆ, ਜਿਸ ਨੂੰ ਇੱਕਾ ਨੇ ਗੋਲ ਵਿਚ ਬਦਲਿਆ। ਭਾਰਤ ਨੇ ਤੀਜੇ ਕਵਾਟਰ ਵਿਚ ਬੜਤ ਕਾਇਮ ਰੱਖੀ। 

PunjabKesari

ਮੇਜ਼ਬਾਨ ਟੀਮ ਨੇ ਆਖਰੀ ਕਵਾਟਰ ਵਿਚ ਗੋਲ ਕਰ ਕੇ ਸਕੋਰ ਬਰਾਬਰ ਕਰ ਲਿਆ। ਭਾਰਤ ਨੇ ਆਖਰੀ ਸੀਟੀ ਵਜਣ ਤੋਂ ਪਹਿਲਾਂ ਕਈ ਹਮਲੇ ਕੀਤੇ ਪਰ ਸਫਲਤਾ ਨਹੀਂ ਮਿਲੀ। ਭਾਰਤ ਨੂੰ 53ਵੇਂ ਮਿੰਟ ਵਿਚ ਮਿਲਿਆ ਪੈਨਲਟੀ ਕਾਰਨਰ ਵੀ ਮਿਲਿਆ ਜੋ ਗੋਲ ਵਿਚ ਤਬਦੀਲ ਨਹੀਂ ਹੋ ਸਕਿਆ। ਭਾਰਤੀ ਟੀਮ ਹੁਣ 20 ਜਨਵਰੀ ਨੂੰ ਅਰਜਨਟੀਨਾ ਦੀ ਜੂਨੀਅਰ ਟੀਮ ਨਾਲ ਖੇਡੇਗੀ।

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।


author

Vandana

Content Editor

Related News