ਭਾਰਤੀ ਮਹਿਲਾ ਫੁੱਟਬਾਲ ਟੀਮ ਨੇ ਲਾਈ 6 ਸਥਾਨਾਂ ਦੀ ਲੰਬੀ ਛਲਾਂਗ

07/14/2019 1:40:26 PM

ਨਵੀਂ ਦਿੱਲੀ— ਭਾਰਤੀ ਮਹਿਲਾ ਫੁੱਟਬਾਲ ਟੀਮ ਨੇ ਪਿਛਲੇ ਕੁੱਝ ਮਹੀਨਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਦੇ ਦਮ 'ਤੇ ਜਾਰੀ ਫੀਫਾ ਰੈਂਕਿੰਗ ਵਿਚ 6 ਸਥਾਨਾਂ ਦੀ ਛਲਾਂਗ ਲਾਈ। ਇਸ ਨਾਲ ਉਹ 57ਵੇਂ ਸਥਾਨ 'ਤੇ ਪਹੁੰਚ ਗਈ। ਏਸ਼ੀਆਈ ਦੇਸ਼ਾਂ ਵਿਚ ਭਾਰਤੀ ਮਹਿਲਾ ਟੀਮ 11ਵੇਂ ਸਥਾਨ 'ਤੇ ਕਾਬਿਜ਼ ਹੈ। ਟੀਮ ਦੇ 1422 ਅੰਕ ਹਨ ਜਦਕਿ 29 ਮਾਰਚ ਨੂੰ ਪਿਛਲੀ ਜਾਰੀ ਰੈਂਕਿੰਗ ਸੂਚੀ ਵਿਚ ਉਸ ਦੇ 1392 ਅੰਕ ਸਨ।PunjabKesari

ਜਨਵਰੀ ਤੋਂ ਬਾਅਦ ਟੀਮ ਨੇ 18 ਮੈਚ ਖੇਡੇ ਹਨ ਜਿਸ 'ਚੋਂ ਉਸ ਨੇ 12 ਜਿੱਤੇ, ਇਕ ਡ੍ਰਾ ਖੇਡਿਆ ਜਦ ਕਿ ਪੰਜ 'ਚੋ ਉਸ ਨੂੰ ਹਾਰ ਦਾ ਮੂੰਹ ਵੇਖਣਾ ਪਿਆ। ਟੀਮ ਵਿਦੇਸ਼ੀ ਅਭਿਆਸ ਦੌਰੇ 'ਤੇ ਹਾਂਗਕਾਂਗ, ਇੰਡੋਨੇਸ਼ਿਆ ਤੇ ਤੁਰਕੀ ਗਈ ਮੁੱਖ ਕੋਚ ਮੇਮੋਲ ਰਾਕੀ ਨੇ ਫੀਫਾ ਰੈਂਕਿੰਗ 'ਚ ਛਲਾਂਗ ਲਗਾਉਣ ਲਈ ਖਿਡਾਰੀਆਂ ਦੇ ਪ੍ਰਦਰਸ਼ਨ ਦੀ ਤਰੀਫ ਕੀਤੀ।


Related News