ਭਾਰਤੀ ਮਹਿਲਾ ਹਾਕੀ ਟੀਮ ਨੇ ਕੋਰੀਆ ਨੂੰ 2-1 ਨਾਲ ਹਰਾਇਆ

Monday, May 20, 2019 - 05:03 PM (IST)

ਭਾਰਤੀ ਮਹਿਲਾ ਹਾਕੀ ਟੀਮ ਨੇ ਕੋਰੀਆ ਨੂੰ 2-1 ਨਾਲ ਹਰਾਇਆ

ਜਿੰਚੀਯੋਨ— ਭਾਰਤੀ ਮਹਿਲਾ ਹਾਕੀ ਟੀਮ ਨੇ ਤਿੰਨ ਮੈਚਾਂ ਦੀ ਦੋ ਪੱਖੀ ਸੀਰੀਜ਼ ਦੇ ਪਹਿਲੇ ਮੈਚ 'ਚ ਮੇਜ਼ਬਾਨ ਦੱਖਣੀ ਕੋਰੀਆ ਨੂੰ 2-1 ਨਾਲ ਹਰਾਇਆ। ਯੁਵਾ ਸਟ੍ਰਾਈਕਰ ਲਾਲਰੇਮਸੀਆਮੀ ਨੇ 20ਵੇਂ ਅਤੇ ਨਵਨੀਤ ਕੌਰ ਨੇ 40ਵੇਂ ਮਿੰਟ 'ਚ ਗੋਲ ਦਾਗੇ। ਦੱਖਣੀ ਕੋਰੀਆ ਲਈ ਸ਼ਿਨ ਹੇਜੇਯੋਂਗ ਨੇ 48ਵੇਂ ਮਿੰਟ 'ਚ ਗੋਲ ਕੀਤਾ। 

ਇਸ ਸਾਲ ਦੀ ਸ਼ੁਰੂਆਤ 'ਚ ਸਪੇਨ ਅਤੇ ਮਲੇਸ਼ੀਆ ਦੇ ਖਿਲਾਫ ਪ੍ਰਭਾਵੀ ਪ੍ਰਦਰਸ਼ਨ ਕਰਨ ਵਾਲੀ ਭਾਰਤੀ ਟੀਮ ਦੀ ਸ਼ੁਰੂਆਤ ਮਜ਼ਬੂਤ ਰਹੀ। ਪਹਿਲੇ ਕੁਆਰਟਰ 'ਚ ਪੈਨਲਟੀ ਖੁੰਝਣ ਦੇ ਬਾਅਦ ਭਾਰਤ ਨੇ 20ਵੇਂ ਮਿੰਟ 'ਚ ਫੀਲਡ ਗੋਲ 'ਤੇ ਬੜ੍ਹਤ ਬਣਾਈ। ਭਾਰਤ ਦੀ ਬੜ੍ਹਤ ਨਵਨੀਤ ਨੇ 40ਵੇਂ ਮਿੰਟ 'ਚ ਦੁਗਣੀ ਕੀਤੀ। ਦੱਖਣੀ ਕੋਰੀਆ ਨੂੰ ਮੈਚ 'ਚ ਪੰਜ ਪੈਨਲਟੀ ਕਾਰਨਰ ਮਿਲੇ ਅਤੇ ਆਖਰੀ ਕੁਆਰਟਰ 'ਚ ਪੈਨਲਟੀ ਸਟ੍ਰੋਕ ਮਿਲਿਆ ਜਿਸ 'ਚੋਂ 48ਵੇਂ ਮਿੰਟ 'ਚ ਇਕ ਹੀ ਗੋਲ ਹੋ ਸਕਿਆ। ਇਸ ਤਰ੍ਹਾਂ ਭਾਰਤ ਨੇ ਇਹ ਮੈਚ 2-1 ਨਾਲ ਜਿੱਤ ਲਿਆ।


author

Tarsem Singh

Content Editor

Related News