ਉਜ਼ਬੇਕਿਸਤਾਨ ਖਿਲਾਫ ਦੋ ਦੋਸਤਾਨਾ ਮੈਚ ਖੇਡੇਗੀ ਭਾਰਤੀ ਮਹਿਲਾ ਫੁੱਟਬਾਲ ਟੀਮ
Saturday, Aug 24, 2019 - 10:34 AM (IST)

ਸਪੋਰਟਸ ਡੈਸਕ— ਭਾਰਤੀ ਮਹਿਲਾ ਫੁੱਟਬਾਲ ਟੀਮ ਏ.ਐੱਫ.ਸੀ. ਏਸ਼ੀਆਈ ਕੱਪ 2022 ਦੀਆਂ ਤਿਆਰੀਆਂ ਦੇ ਤਹਿਤ ਉਜ਼ਬੇਕਿਸਤਾਨ ਖਿਲਾਫ ਦੋ ਦੋਸਤਾਨਾ ਮੈਚ ਖੇਡੇਗੀ। ਹਾਲ ਹੀ 'ਚ ਕੋਟਿਫ ਕੱਪ 'ਚ ਤੀਜੇ ਸਥਾਨ 'ਤੇ ਰਹਿਣ ਵਾਲੀ ਭਾਰਤੀ ਮਹਿਲਾ ਟੀਮ 29 ਅਗਸਤ ਅਤੇ 2 ਸਤੰਬਰ ਨੂੰ ਤਾਸ਼ਕੰਦ ਦੇ ਯਾਕਾਸਾਰੀ ਸਟੇਡੀਅਮ 'ਚ ਦੋ ਮੈਚ ਖੇਡੇਗੀ।
ਭਾਰਤ ਦੀ 29 ਮੈਂਬਰੀ ਟੀਮ ਨੇ ਇੱਥੇ ਅਭਿਆਸ ਕੈਂਪ 'ਚ ਇਸ ਦੌਰੇ ਲਈ ਤਿਆਰੀਆਂ ਸ਼ੁਰੂ ਕਰ ਦਿੱਤੀ ਹੈ। ਭਾਰਤ ਦੀ ਮੁੱਖ ਕੋਚ ਮੇਮੋਲ ਰਾਕੀ ਨੇ ਕਿਹਾ ਕਿ ਟੀਮ ਲਈ ਕੌਮਾਂਤਰੀ ਪੱਧਰ 'ਤੇ ਖੇਡਣਾ ਬਹੁਤ ਚੰਗਾ ਅਤੇ ਉਪਯੋਗੀ ਹੈ। ਇਸ ਨਾਲ ਮੈਦਾਨ ਦੇ ਅੰਦਰ ਅਤੇ ਬਾਹਰ ਖਿਡਾਰੀਆਂ 'ਚ ਸੁਧਾਰ ਹੁੰਦਾ ਹੈ।