ਭਾਰਤੀ ਮਹਿਲਾ ਟੀਮ ਨੀਦਰਲੈਂਡ ਹੱਥੋਂ 1-3 ਨਾਲ ਹਾਰੀ

02/05/2024 10:23:25 AM

ਭੁਵਨੇਸ਼ਵਰ– ਭਾਰਤੀ ਮਹਿਲਾ ਹਾਕੀ ਟੀਮ ਦੀ ਪੈਨਲਟੀ ਕਾਰਨਰ ਦੀ ਸਮੱਸਿਆ ਬਰਕਰਾਰ ਰਹੀ, ਜਿਸ ਨਾਲ ਉਸ ਨੂੰ ਐਤਵਾਰ ਨੂੰ ਇੱਥੇ ਐੱਫ. ਆਈ. ਐੱਚ. ਪ੍ਰੋ ਲੀਗ ਮੈਚ ਵਿਚ ਨੀਦਰਲੈਂਡ ਹੱਥੋਂ 1-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਹ ਭਾਰਤੀ ਹਾਕੀ ਟੀਮ ਦੀ ਲਗਾਤਾਰ ਦੂਜੀ ਹਾਰ ਹੈ। ਟੀਮ ਲਈ ਇਕਲੌਤਾ ਗੋਲ ਨਵਨੀਤ ਕੌਰ ਨੇ ਕੀਤਾ। ਭਾਰਤ ਨੇ 6 ਪੈਨਲਟੀ ਕਾਰਨਰ ਦੇ ਮੌਕੇ ਗੁਆਏ। ਨੀਦਰਲੈਂਡ ਲਈ ਯਿਬੱਬੀ ਯਾਨਸੇਨ ਨੇ ਤੀਜੇ ਤੇ 34ਵੇਂ ਮਿੰਟ ਵਿਚ ਜਦਕਿ ਫੇਨ ਵਾਨ ਡਰ ਐਲਸਟ ਨੇ 21ਵੇਂ ਮਿੰਟ ਵਿਚ ਗੋਲ ਕੀਤੇ। ਭਾਰਤ ਸ਼ਨੀਵਾਰ ਨੂੰ ਚੀਨ ਹੱਥੋਂ ਹਾਰ ਗਿਆ ਸੀ।


Aarti dhillon

Content Editor

Related News