ਭਾਰਤੀ ਮਹਿਲਾ ਟੀਮ ਬੈਲਜੀਅਮ ਤੋਂ 1-2 ਨਾਲ ਹਾਰੀ
Sunday, Dec 17, 2023 - 02:20 PM (IST)
ਵੈਲੇਂਸੀਆ- ਭਾਰਤੀ ਮਹਿਲਾ ਹਾਕੀ ਟੀਮ ਨੇ ਪੰਜ ਦੇਸ਼ਾਂ ਦੇ ਟੂਰਨਾਮੈਂਟ ਵਿਚ ਆਪਣਾ ਖਰਾਬ ਪ੍ਰਦਰਸ਼ਨ ਜਾਰੀ ਰੱਖਿਆ ਅਤੇ ਆਪਣੇ ਦੂਜੇ ਮੈਚ ਵਿਚ ਬੈਲਜੀਅਮ ਤੋਂ 1-2 ਨਾਲ ਹਾਰ ਗਈ। ਭਾਰਤੀ ਟੀਮ ਦੀ ਇਹ ਲਗਾਤਾਰ ਦੂਜੀ ਹਾਰ ਹੈ। ਉਹ ਆਪਣੇ ਪਹਿਲੇ ਮੈਚ ਵਿੱਚ ਸਪੇਨ ਤੋਂ 2-3 ਨਾਲ ਹਾਰ ਗਈ ਸੀ।
ਬੈਲਜੀਅਮ ਲਈ ਐਂਬਰੇ ਬੈਲੇਨਘੀਅਨ (22ਵੇਂ ਮਿੰਟ) ਅਤੇ ਲੂਈ ਵਰਸਾਵੇਲ (37ਵੇਂ ਮਿੰਟ) ਨੇ ਗੋਲ ਕੀਤੇ। ਸ਼ਨੀਵਾਰ ਨੂੰ ਖੇਡੇ ਗਏ ਇਸ ਮੈਚ 'ਚ ਭਾਰਤ ਲਈ ਇਕਮਾਤਰ ਗੋਲ ਵੈਸ਼ਨਵੀ ਵਿਟਲ ਫਾਲਕੇ (56ਵਾਂ) ਨੇ ਕੀਤਾ।
ਇਹ ਵੀ ਪੜ੍ਹੋ- ਆਸਟ੍ਰੇਲੀਆ ਨੇ ਪਾਕਿ ’ਤੇ ਕੱਸਿਆ ਸ਼ਿਕੰਜਾ, 300 ਦੌੜਾਂ ਦੀ ਹੋਈ ਕੁਲ ਬੜ੍ਹਤ
ਮੈਚ ਸ਼ੁਰੂ ਹੁੰਦੇ ਹੀ ਦੋਵੇਂ ਟੀਮਾਂ ਨੇ ਹਮਲਾਵਰ ਰਵੱਈਆ ਅਪਣਾਇਆ ਅਤੇ ਇੱਕ-ਦੂਜੇ ਦੇ ਬਚਾਅ ਵਿੱਚ ਤੋੜ-ਭੰਨ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਪਹਿਲੇ ਕੁਆਰਟਰ ਵਿੱਚ ਕੋਈ ਵੀ ਟੀਮ ਗੋਲ ਨਹੀਂ ਕਰ ਸਕੀ। ਬੈਲਜੀਅਮ ਨੇ ਅੰਤ ਵਿੱਚ ਦੂਜੇ ਕੁਆਰਟਰ ਵਿੱਚ ਐਂਬਰੇ ਦੇ ਗੋਲ ਦੀ ਮਦਦ ਨਾਲ ਬੜ੍ਹਤ ਬਣਾ ਲਈ। ਅੱਧੇ ਸਮੇਂ ਤੱਕ ਬੈਲਜੀਅਮ 1-0 ਨਾਲ ਅੱਗੇ ਸੀ।
ਇਹ ਵੀ ਪੜ੍ਹੋ- ਵਾਰਨਰ ਦੇ ਸੰਨਿਆਸ ਲੈਣ ਤੋਂ ਬਾਅਦ ਟੈਸਟ ਓਪਨਰ ਬਣਨ ਦਾ ਇਰਾਦਾ ਨਹੀਂ : ਮਿਸ਼ੇਲ ਮਾਰਸ਼
ਇਸ ਤੋਂ ਬਾਅਦ ਵੀ ਦੋਵਾਂ ਟੀਮਾਂ ਨੇ ਗੋਲ ਕਰਨ ਦੀਆਂ ਚੰਗੀਆਂ ਕੋਸ਼ਿਸ਼ਾਂ ਕੀਤੀਆਂ ਪਰ ਇਹ ਵਰਸਾਵੇਲ ਹੀ ਗੋਲ ਕਰਨ ਵਿੱਚ ਸਫਲ ਰਿਹਾ, ਜਿਸ ਨਾਲ ਬੈਲਜੀਅਮ ਨੂੰ 2-0 ਦੀ ਬੜ੍ਹਤ ਦਿਵਾਈ।
ਇਸ ਤੋਂ ਬਾਅਦ ਭਾਰਤੀ ਟੀਮ ਨੇ ਹਮਲੇ ਤੇਜ਼ ਕਰ ਦਿੱਤੇ। ਅੰਤ ਵਿੱਚ ਵੈਸ਼ਨਵੀ ਨੇ ਭਾਰਤ ਲਈ ਪਹਿਲਾ ਗੋਲ ਕੀਤਾ। ਇਸ ਤੋਂ ਬਾਅਦ ਟੀਮ ਨੇ ਬਰਾਬਰੀ ਦਾ ਗੋਲ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਸਫਲ ਨਹੀਂ ਹੋਈ।
ਭਾਰਤੀ ਟੀਮ ਆਪਣਾ ਅਗਲਾ ਮੈਚ 19 ਦਸੰਬਰ ਨੂੰ ਜਰਮਨੀ ਖਿਲਾਫ ਖੇਡੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।