ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਲਈ ਭਾਰਤੀ ਮਹਿਲਾ ਟੀਮ ਤੁਰਕੀ ਰਵਾਨਾ

Friday, Apr 22, 2022 - 04:50 PM (IST)

ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਲਈ ਭਾਰਤੀ ਮਹਿਲਾ ਟੀਮ ਤੁਰਕੀ ਰਵਾਨਾ

ਨਵੀਂ ਦਿੱਲੀ- ਟੋਕੀਓ ਓਲੰਪਿਕ ਦੀ ਕਾਂਸੀ ਤਮਗ਼ਾ ਜੇਤੂ ਲਵਲੀਨਾ ਬੋਰਗੋਹੇਨ ਦੀ ਅਗਵਾਈ 'ਚ ਭਾਰਤੀ ਮਹਿਲਾ ਮੁੱਕੇਬਾਜ਼ੀ ਟੀਮ ਵਿਸ਼ਵ ਚੈਂਪੀਅਨਸ਼ਿਪ ਦੀਆਂ ਤਿਆਰੀਆਂ ਲਈ ਖ਼ਾਸ ਅਭਿਆਸ ਕੈਂਪ 'ਚ ਹਿੱਸਾ ਲੈਣ ਲਈ ਤੁਰਕੀ ਰਵਾਨਾ ਹੋਈ। ਵਿਸ਼ਵ ਮਹਿਲਾ ਮੁੱਕੇਬਾਜ਼ੀ ਚੈਂਪੀਅਨਸ਼ਿਪ 6 ਤੋਂ 21 ਮਈ ਦਰਮਿਆਨ ਇਸਤਾਂਬੁਲ 'ਚ ਆਯੋਜਿਤ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਰੂਸੀ ਤੈਰਾਕ ਰਾਇਲੋਵ 'ਤੇ ਪੁਤਿਨ ਦੀ ਰੈਲੀ 'ਚ ਸ਼ਾਮਲ ਹੋਣ 'ਤੇ ਲਗਾਈ ਗਈ ਪਾਬੰਦੀ

ਭਾਰਤੀ ਟੀਮ ਇਸ ਤੋਂ ਪਹਿਲਾਂ ਇਸਤਾਂਬੁਲ 'ਚ ਹੀ ਪੰਜ ਮਈ ਤਕ ਅਭਿਆਸ ਕੈਂਪ 'ਚ ਹਿੱਸਾ ਲਵੇਗੀ। ਭਾਰਤੀ ਮੁੱਕੇਬਾਜ਼ੀ ਮਹਾਸੰਘ ਦੇ ਇੱਥੇ ਜਾਰੀ ਬਿਆਨ ਦੇ ਮੁਤਾਬਕ ਭਾਰਤੀ ਟੀਮ ਕੈਂਪ 'ਚ ਕਜ਼ਾਕਸਤਾਨ, ਤੁਰਕੀ, ਅਲਜੀਰੀਆ, ਪਨਾਮਾ, ਲਿਥੁਆਨੀਆ, ਮੋਰਕੋ, ਬੁਲਗਾਰੀਆ, ਸਰਬੀਆ, ਡੋਮੀਨਿਕਾ ਗਣਰਾਜ ਤੇ ਆਇਰਲੈਂਡ ਜਿਹੇ ਦੇਸ਼ਾਂ ਦੇ ਮੁੱਕੇਬਾਜ਼ਾਂ ਨਾਲ ਅਭਿਆਸ ਕਰੇਗੀ।

ਇਹ ਵੀ ਪੜ੍ਹੋ : ਕ੍ਰਿਕਟ ਦੀ ਅਨੋਖੀ ਮਿਸਾਲ ਬਣ ਚੁੱਕੇ ਹਨ ਮਿਸਟਰ ਫਿਨੀਸ਼ਰ, ਧੋਨੀ ਹੈ ਤਾਂ ਮੁਮਕਿਨ ਹੈ

ਵਿਸ਼ਵ ਚੈਂਪੀਅਨਸ਼ਿਪ ਲਈ ਭਾਰਤੀ ਮਹਿਲਾ ਟੀਮ ਇਸ ਤਰ੍ਹਾ ਹੈ-
ਨੀਤੂ (48 ਕਿਲੋਗ੍ਰਾਮ), ਅਨਾਮਿਕਾ (50 ਕਿਲੋਗ੍ਰਾਮ), ਨਿਕਹਤ ਜ਼ਰੀਨ (52 ਕਿਲੋਗ੍ਰਾਮ), ਸ਼ਿਕਸ਼ਾ (54 ਕਿਲੋਗ੍ਰਾਮ), ਮਨੀਸ਼ਾ (57 ਕਿਲੋਗ੍ਰਾਮ), ਜੈਸਮੀਨ (60 ਕਿਲੋਗ੍ਰਾਮ), ਪਰਵੀਨ (63 ਕਿਲੋਗ੍ਰਾਮ), ਅੰਕੁਸ਼ਿਤਾ (66 ਕਿਲੋਗ੍ਰਾਮ), ਲਵਲੀਨਾ (70 ਕਿਲੋਗ੍ਰਾਮ), ਸਵੀਟੀ (75 ਕਿਲੋਗ੍ਰਾਮ), ਪੂਜਾ ਰਾਣੀ (81 ਕਿਲੋਗ੍ਰਾਮ), ਨੰਦਿਨੀ (81 ਕਿਲੋਗ੍ਰਾਮ ਤੋਂ ਵੱਧ)।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News