ਏਸ਼ੀਆਈ ਖੇਡਾਂ ਲਈ 13 ਮੈਂਬਰੀ ਭਾਰਤੀ ਮਹਿਲਾ ਰਗਬੀ ਸੈਵਨਜ਼ ਟੀਮ ਦਾ ਐਲਾਨ

Monday, Sep 21, 2026 - 06:21 PM (IST)

ਏਸ਼ੀਆਈ ਖੇਡਾਂ ਲਈ 13 ਮੈਂਬਰੀ ਭਾਰਤੀ ਮਹਿਲਾ ਰਗਬੀ ਸੈਵਨਜ਼ ਟੀਮ ਦਾ ਐਲਾਨ

ਨਵੀਂ ਦਿੱਲੀ : ਸ਼ਿਖਾ ਯਾਦਵ ਦੀ ਅਗਵਾਈ ਹੇਠ ਭਾਰਤ ਨੇ ਸੋਮਵਾਰ ਨੂੰ 2026 ਏਸ਼ੀਆਈ ਖੇਡਾਂ ਲਈ 13 ਮੈਂਬਰੀ ਸੀਨੀਅਰ ਮਹਿਲਾ ਰਗਬੀ ਸੈਵਨਜ਼ ਟੀਮ ਦਾ ਐਲਾਨ ਕਰ ਦਿੱਤਾ ਹੈ। ਮਹਿਲਾ ਰਗਬੀ ਮੁਕਾਬਲੇ 1 ਤੋਂ 3 ਅਕਤੂਬਰ ਤੱਕ ਨਾਗੋਯਾ ਵਿੱਚ ਕਰਵਾਏ ਜਾਣਗੇ। ਭਾਰਤ ਨੂੰ ਪੂਲ-ਬੀ ਵਿੱਚ ਮੌਜੂਦਾ ਚੈਂਪੀਅਨ ਚੀਨ, ਹਾਂਗਕਾਂਗ ਚੀਨ ਅਤੇ ਮਲੇਸ਼ੀਆ ਦੇ ਨਾਲ ਰੱਖਿਆ ਗਿਆ ਹੈ।

ਭਾਰਤ ਨੇ 2010 ਦੀਆਂ ਗੁਆਂਗਜ਼ੂ ਏਸ਼ੀਆਈ ਖੇਡਾਂ ਵਿੱਚ ਮਹਿਲਾ ਰਗਬੀ ਸੈਵਨਜ਼ ਵਿੱਚ ਪਹਿਲੀ ਵਾਰ ਹਿੱਸਾ ਲਿਆ ਸੀ, ਪਰ 2014 ਅਤੇ 2018 ਦੀਆਂ ਖੇਡਾਂ ਵਿੱਚ ਟੀਮ ਹਿੱਸਾ ਨਹੀਂ ਲੈ ਸਕੀ ਸੀ। ਹਾਂਗਝੋਊ 2022 ਵਿੱਚ ਵਾਪਸੀ ਕਰਦਿਆਂ ਭਾਰਤੀ ਟੀਮ ਸੱਤਵੇਂ ਸਥਾਨ 'ਤੇ ਰਹੀ ਸੀ।

ਭਾਰਤੀ ਮਹਿਲਾ ਰਗਬੀ ਸੈਵਨਜ਼ ਟੀਮ:
ਸ਼ਿਖਾ ਯਾਦਵ (ਕਪਤਾਨ), ਡੁਮੁਨੀ ਮਾਰੰਡੀ (ਉਪ-ਕਪਤਾਨ), ਅਮਨਦੀਪ ਕੌਰ, ਆਰਤੀ ਕੁਮਾਰੀ, ਭੂਮਿਕਾ ਸ਼ੁਕਲਾ, ਵੈਸ਼ਨਵੀ ਪਾਟਿਲ, ਗੁਰੀਆ ਕੁਮਾਰੀ, ਕਲਿਆਣੀ ਪਾਟਿਲ, ਮਾਮਾ ਨਾਇਕ, ਨਿਰਮਲਿਆ ਰਾਊਤ, ਸੰਧਿਆ ਰਾਏ, ਸੰਧਿਆਰਾਣੀ ਟੁਡੂ ਅਤੇ ਉਜਵਲਾ ਘੁਗੇ।


author

Tarsem Singh

Content Editor

Related News