ਭਾਰਤੀ ਮਹਿਲਾ ਹਾਕੀ ਟੀਮ ਨੇ ਜਿੱਤ ਨਾਲ ਕੀਤੀ ਨਿਊਜ਼ੀਲੈਂਡ ਦੌਰੇ ਦੀ ਸ਼ੁਰੂਆਤ

01/25/2020 1:48:59 PM

ਆਕਲੈਂਡ : ਕਪਤਾਨ ਰਾਣੀ ਰਾਮਪਾਲ ਦੇ 2 ਗੋਲਾਂ ਦੀ ਬਦੌਲਤ ਭਾਰਤੀ ਮਹਿਲਾ ਹਾਕੀ ਟੀਮ ਨੇ ਸ਼ਨੀਵਾਰ ਨੂੰ ਨਿਊਜ਼ੀਲੈਂਡ ਡਵੈਲਪਮੈਂਟ ਟੀਮ ’ਤੇ 4-0 ਦੀ ਜਿੱਤ ਨਾਲ ਓਲੰਪਿਕ ਸਾਲ ਦਾ ਪਹਿਲਾ ਦੌਰਾ ਕੀਤਾ। ਰਾਨੀ ਦੇ 2 ਗੋਲਾਂ ਤੋਂ ਇਲਾਵਾ ਸ਼ਰਮਿਲਾ ਅਤੇ ਨਮਿਤਾ ਟੋਪੋ ਨੇ ਗੋਲ ਕੀਤੇ। ਭਾਰਤੀ ਟੀਮ ਵੀਰਵਾਰ ਨੂੰ ਇੱਥੇ ਪਹੁੰਚੀ ਅਤੇ ਉਹ ਮੇਜ਼ਬਾਨਾਂ ਨਾਲ 4 ਮੁਕਾਬਲਿਆਂ ਵਿਚ ਆਹਮੋ-ਸਾਹਮਣੇ ਹੋਵੇਗੀ। ਇਸ ਤੋਂ ਇਲਾਵਾ ਭਾਰਤੀ ਟੀਮ ਇਕ ਮੈਚ ਵਿਚ ਬਿ੍ਰਟੇਨ ਨਾਲ ਭਿੜੇਗੀ। ਭਾਰਤ ਨੇ 1-0 ਦੀ ਬੜ੍ਹਤ ਬਣਾਉਣ ਤੋਂ ਬਾਅਦ ਲਗਾਤਾਰ ਪੈਨਲਟੀ ਕਾਰਨਰ ਹਾਸਲ ਕੀਤੇ ਪਰ ਇਸ ਨੂੰ ਗੋਲ ’ਚ ਨਹੀਂ ਬਦਲ ਸਕਿਆ। ਨੌਜਵਾਨ ਸ਼ਰਮਿਲਾ ਨੇ ਫਿਰ ਤੀਜੇ ਕੁਆਰਟਰ ਵਿਚ ਬੜ੍ਹਤ ਦੁਗਣੀ ਕਰ ਦਿੱਤੀ ਅਤੇ ਫਿਰ ਰਾਨੀ ਨੇ ਚੌਥੇ ਕੁਆਰਟਰ ਵਿਚ ਆਪਣਾ ਗੋਲ ਕਰ ਸਕੋਰ 3-0 ਕਰ ਦਿੱਤਾ। ਆਖਿਰ ’ਚ ਨਮਿਤਾ ਟੋਪੋ ਨੇ ਭਾਰਤੀ ਟੀਮ ਲਈ ਚੌਥਾ ਗੋਲ ਕੀਤਾ।


Related News