ਪਹਿਲੀ ਵਾਰ ਭਾਰਤੀ ਮਹਿਲਾ ਹਾਕੀ ਟੀਮ ਨੇ ਇੰਡੀਅਨ ਨੇਵੀ ਅਕੈਡਮੀ ’ਚ ਕੀਤਾ ਅਭਿਆਸ

Monday, Jul 22, 2024 - 06:51 PM (IST)

ਪਹਿਲੀ ਵਾਰ ਭਾਰਤੀ ਮਹਿਲਾ ਹਾਕੀ ਟੀਮ ਨੇ ਇੰਡੀਅਨ ਨੇਵੀ ਅਕੈਡਮੀ ’ਚ ਕੀਤਾ ਅਭਿਆਸ

ਨਵੀਂ ਦਿੱਲੀ,  (ਭਾਸ਼ਾ)– ਭਾਰਤੀ ਮਹਿਲਾ ਹਾਕੀ ਟੀਮ ਨੇ ਪਹਿਲੀ ਵਾਰ ਇੰਡੀਅਨ ਨੇਵੀ ਅਕੈਡਮੀ (ਆਈ. ਐੱਨ. ਏ.) ਵਿਚ ਅਭਿਆਸ ਕੀਤਾ, ਜਿਸ ਵਿਚ ਬਿਨਾਂ ਹਥਿਆਰਾਂ ਤੋਂ ਲੜਾਈ ਦੀ ਟ੍ਰੇਨਿੰਗ, ਦੌੜ ਤੇ ਕਿਸ਼ਤੀ ਖਿੱਚਣ ਵਰਗੀਆਂ ਗਤੀਵਿਧੀਆਂ ਸ਼ਾਮਲ ਸਨ, ਜਿਸ ਦਾ ਟੀਚਾ ਖਿਡਾਰੀਆਂ ਨੂੰ ਮਾਨਸਿਕ ਰੂਪ ਨਾਲ ਵੱਧ ਤੋਂ ਵੱਧ ਮਜ਼ਬੂਤ ਤੇ ਵੱਧ ਤੋਂ ਵੱਧ ਅਨੁਸ਼ਾਸਿਤ ਬਣਾਉਣਾ ਸੀ। ਇਹ ਅਨੋਖਾ ਕੈਂਪ ਕੇਰਲ ਦੇ ਕਨੂਰ ਵਿਚ 15 ਤੋਂ 21 ਜੁਲਾਈ ਤਕ ਆਈ. ਐੱਨ. ਏ. ’ਤੇ ਆਯੋਜਿਤ ਕੀਤਾ ਗਿਆ। ਮਹਿਲਾ ਹਾਕੀ ਟੀਮ ਪੈਰਿਸ ਓਲੰਪਿਕ ਲਈ ਕੁਆਲੀਫਾਈ ਨਹੀਂ ਕਰ ਸਕੀ ਸੀ ਤੇ ਫਿਲਹਾਲ ਨਵੇਂ ਸਿਰੇ ਤੋਂ ਖੜ੍ਹੇ ਹੋਣ ਦੀ ਕੋਸ਼ਿਸ਼ ਵਿਚ ਹੈ।


author

Tarsem Singh

Content Editor

Related News