ਭਾਰਤੀ ਮਹਿਲਾ ਹਾਕੀ ਟੀਮ ਨੇ ਆਸਟ੍ਰੇਲੀਆ ਨੂੰ ਹਰਾ ਕੇ ਇਕੋ-ਇਕ ਜਿੱਤ ਨਾਲ ਦੌਰਾ ਕੀਤਾ ਸਮਾਪਤ

Monday, May 05, 2025 - 10:39 AM (IST)

ਭਾਰਤੀ ਮਹਿਲਾ ਹਾਕੀ ਟੀਮ ਨੇ ਆਸਟ੍ਰੇਲੀਆ ਨੂੰ ਹਰਾ ਕੇ ਇਕੋ-ਇਕ ਜਿੱਤ ਨਾਲ ਦੌਰਾ ਕੀਤਾ ਸਮਾਪਤ

ਪਰਥ- ਭਾਰਤੀ ਮਹਿਲਾ ਹਾਕੀ ਟੀਮ ਨੇ ਐਤਵਾਰ ਨੂੰ ਇਥੇ ਇਕ ਰੋਮਾਂਚਕ ਮੈਚ ’ਚ ਆਸਟ੍ਰੇਲੀਆ ਨੂੰ 1-0 ਨਾਲ ਹਰਾ ਕੇ ਇਕੋ-ਇਕ ਜਿੱਤ ਦਰਜ ਕਰਦਿਆਂ ਦੌਰਾ ਸਮਾਪਤ ਕੀਤਾ। ਸਟ੍ਰਾਈਕਰ ਨਵਨੀਤ ਕੌਰ ਨੇ ਪਰਥ ਹਾਕੀ ਸਟੇਡੀਅਮ ’ਚ 21ਵੇਂ ਮਿੰਟ ’ਚ ਮੈਚ ਜੇਤੂ ਗੋਲ ਕੀਤਾ। ਭਾਰਤ ਨੂੰ ਇਸ ਤੋਂ ਪਹਿਲਾਂ ਆਸਟ੍ਰੇਲੀਆ ‘ਏ’ ਟੀਮ ਕੋਲੋਂ 3-5 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਫਿਰ ਟੀਮ 1 ਅਤੇ 1 ਮਈ ਨੂੰ ਆਸਟ੍ਰੇਲੀਆ ਦੀ ਸੀਨੀਅਰ ਟੀਮ ਕੋਲੋਂ 0-2 ਅਤੇ 2-3 ਨਾਲ ਹਰਾ ਗਈ ਸੀ।

ਮਹਿਮਾਨ ਟੀਮ ਨੇ ਆਸਟ੍ਰੇਲੀਆ ਦੌਰੇ ਦੇ 5ਵੇਂ ਅਤੇ ਆਖਰੀ ਮੈਚ ’ਚ ਬਿਹਤਰੀਨ ਹਾਕੀ ਖੇਡੀ ਅਤੇ ਮੇਜ਼ਬਾਨ ਟੀਮ ਨੂੰ ਨੇੜਲੇ ਮੁਕਾਬਲੇ ’ਚ ਹਰਾਇਆ। ਪਹਿਲੇ ਕੁਆਰਟਰ ’ਚ ਆਸਟ੍ਰੇਲੀਆ ਨੇ ਦਬਦਬਾ ਬਣਾਇਆ ਅਤੇ 2 ਪੈਨਲਟੀ ਕਾਰਨਰ ਹਾਸਲ ਕੀਤੇ ਪਰ ਭਾਰਤ ਦੇ ਮਜ਼ਬੂਤ ਡਿਫੈਂਸ ਨੇ ਉਸ ਨੂੰ ਪਹਿਲਾ ਗੋਲ ਕਰਨ ਤੋਂ ਰੋਕ ਦਿੱਤਾ। ਦੂਸਰੇ ਕੁਆਰਟਰ ’ਚ 6 ਮਿੰਟ ਬਾਅਦ ਭਾਰਤ ਨੇ ਉੱਪ-ਕਪਤਾਨ ਨਵਨੀਤ ਕੌਰ ਦੇ ਮੈਦਾਨੀ ਗੋਲ ਦੀ ਬਦੌਲਤ ਬੜ੍ਹਤ ਹਾਸਲ ਕਰ ਲਈ। ਨਵਨੀਤ ਨੇ ਸ਼ਨੀਵਾਰ ਨੂੰ ਭਾਰਤ ਦੀ 2-3 ਦੀ ਹਾਰ ’ਚ ਵੀ ਗੋਲ ਕੀਤਾ ਸੀ।

ਦੂਸਰੇ ਹਾਫ ’ਚ ਦੋਨੋਂ ਟੀਮਾਂ ਗੋਲ ਕਰਨ ਲਈ ਬੇਤਾਬ ਸਨ ਪਰ ਭਾਰਤ ਨੇ ਹੌਸਲਾ ਬਣਾ ਕੇ ਰੱਖਿਆ ਅਤੇ ਬੜ੍ਹਤ ਦਾ ਸਫਲਤਾਪੂਰਵਕ ਬਚਾਅ ਕੀਤਾ। ਆਖਰੀ ਕੁਆਰਟਰ ’ਚ ਆਸਟ੍ਰੇਲੀਆ ਨੇ ਇਕ ਮਹੱਤਵਪੂਰਨ ਪੈਨਲਟੀ ਕਾਰਨਰ ਹਾਸਲ ਕੀਤਾ ਪਰ ਉਸ ਨੇ ਇਹ ਮੌਕਾ ਗੁਆ ਦਿੱਤਾ।


author

Tarsem Singh

Content Editor

Related News