ਭਾਰਤੀ ਮਹਿਲਾ ਹਾਕੀ ਟੀਮ ਦੀ ਡਿਫੇਂਡਰ ਸੁਨੀਤਾ ਨੇ ਸੱਟ ਕਾਰਨ ਲਿਆ ਸੰਨਿਆਸ

01/02/2020 9:20:04 PM

ਨਵੀਂ ਦਿੱਲੀ— ਭਾਰਤੀ ਮਹਿਲਾ ਹਾਕੀ ਟੀਮ ਦੀ ਡਿਫੇਂਡਰ ਸੁਨੀਤਾ ਲਕੜਾ ਨੇ ਵੀਰਵਾਰ ਨੂੰ ਗੋਢੇ ਦੀ ਸੱਟ ਕਾਰਨ ਅੰਤਰਰਾਸ਼ਟਰੀ ਹਾਕੀ ਤੋਂ ਸੰਨਿਆਸ ਦਾ ਐਲਾਨ ਕੀਤਾ। ਉਹ 2018 ਦੇ ਏਸ਼ੀਆਈ ਖੇਡਾਂ 'ਚ ਚਾਂਦੀ ਤਮਗਾ ਜਿੱਤਣ ਵਾਲੀ ਟੀਮ ਦਾ ਹਿੱਸਾ ਸੀ। ਉਸ ਨੇ ਕਿਹਾ ਕਿ ਮੈਨੂੰ ਸੱਟ ਦੇ ਕਾਰਨ ਦੋਬਾਰਾ ਗੋਢੇ ਦੀ ਸਰਜਰੀ ਕਰਵਾਉਣੀ ਪਵੇਗੀ। ਇਸ ਤਰ੍ਹਾ 28 ਸਾਲ ਦੀ ਖਿਡਾਰੀ ਦਾ ਟੋਕੀਓ ਓਲੰਪਿਕ ਦੇ ਲਈ ਭਾਰਤੀ ਟੀਮ 'ਚ ਜਗ੍ਹਾ ਬਣਾਉਣ ਦਾ ਸੁਪਨਾ ਟੁੱਟ ਗਿਆ।

PunjabKesari
ਹਾਕੀ ਇੰਡੀਆ ਵਲੋਂ ਜਾਰੀ ਬਿਆਨ ਅਨੁਸਾਰ ਕਿਹਾ ਕਿ ਅੱਜ ਮੇਰੇ ਲਈ ਬਹੁਤ ਭਾਵੁਕ ਦਿਨ ਹੈ ਕਿਉਂਕਿ ਮੈਂ ਅੰਤਰਰਾਸ਼ਟਰੀ ਹਾਕੀ ਤੋਂ ਸੰਨਿਆਸ ਲੈਣ ਦਾ ਫੈਸਲਾ ਕੀਤਾ ਹੈ। ਸੁਨੀਤਾ ਨੇ 2008 ਤੋਂ ਟੀਮ ਨਾਲ ਜੁੜਣ ਦੇ ਬਾਅਦ 2018 ਦੀ ਏਸ਼ੀਆਈ ਚੈਂਪੀਅਨਸ ਟਰਾਫੀ ਦੇ ਦੌਰਾਨ ਭਾਰਤ ਦੀ ਕਪਤਾਨੀ ਕੀਤੀ, ਜਿਸ 'ਚ ਟੀਮ ਦੂਜੇ ਸਥਾਨ 'ਤੇ ਰਹੀ ਸੀ। ਉਨ੍ਹਾ ਨੇ ਭਾਰਤ ਲਈ 139 ਮੈਚ ਖੇਡੇ ਤੇ ਉਹ 2014 ਦੇ ਏਸ਼ੀਆਈ ਖੇਡਾਂ ਦੀ ਕਾਂਸੀ ਤਮਗਾ ਜੇਤੂ ਟੀਮ ਦਾ ਵੀ ਹਿੱਸਾ ਰਹੀ। ਉਨ੍ਹਾ ਨੇ ਕਿਹਾ ਕਿ ਮੈਂ ਕਿਸਮਤ ਵਾਲੀ ਹਾਂ ਕਿ 2016 'ਚ ਰੀਓ ਓਲੰਪਿਕ 'ਚ ਖੇਡ ਸਕੀ, ਜਿਸ 'ਚ ਤਿੰਨ ਦਹਾਕੇ 'ਚ ਪਹਿਲੀ ਵਾਰ ਭਾਰਤੀ ਮਹਿਲਾ ਟੀਮ ਨੇ ਭਾਗੀਦਾਰੀ ਕੀਤੀ ਪਰ ਗੋਢੇ ਦੀਆਂ ਸੱਟਾਂ ਨੇ ਟੋਕੀਓ ਓਲੰਪਿਕ ਲਈ ਭਾਰਤੀ ਟੀਮ ਦਾ ਹਿੱਸਾ ਬਣਨ ਦਾ ਮੇਰਾ ਸੁਪਨਾ ਤੋੜ ਦਿੱਤਾ।


Gurminder Singh

Content Editor

Related News