ਏਸ਼ੀਆਈ ਚੈਂਪੀਅਨਸ਼ਿਪ ਲਈ ਭਾਰਤੀ ਮਹਿਲਾ ਹਾਕੀ ਟੀਮ ਕੋਰੀਆ ਰਵਾਨਾ

05/09/2018 4:09:36 PM

ਨਵੀਂ ਦਿੱਲੀ (ਬਿਊਰੋ)— ਸਾਬਕਾ ਚੈਂਪੀਅਨ ਭਾਰਤੀ ਟੀਮ 13 ਮਈ ਤੋਂ ਸ਼ੁਰੂ ਹੋ ਰਹੇ ਪੰਜਵੇਂ ਏਸ਼ੀਆਈ ਮਹਿਲਾ ਹਾਕੀ ਚੈਂਪੀਅਨਸ ਟਰਾਫੀ 'ਚ ਹਿੱਸਾ ਲੈਣ ਲਈ ਮੰਗਲਵਾਰ ਨੂੰ ਕੋਰੀਆ ਰਵਾਨਾ ਹੋ ਗਈ। ਡਿਫੈਂਡਰ ਸੁਨੀਤਾ ਲਾਕੜਾ ਦੀ ਅਗਵਾਈ 'ਚ ਟੀਮ ਇੰਦਰਾ ਗਾਂਧੀ ਹਵਾਈ ਅੱਡੇ ਤੋਂ ਦੱਖਣੀ ਕੋਰੀਆ ਲਈ ਰਵਾਨਾ ਹੋਈ। ਟੂਰਨਾਮੈਂਟ 'ਚ ਭਾਰਤ ਦੇ ਇਲਾਵਾ ਜਾਪਾਨ, ਚੀਨ, ਮਲੇਸ਼ੀਆ ਅਤੇ ਮੇਜ਼ਬਾਨ ਕੋਰੀਆ ਦੀਆਂ ਟੀਮਾਂ ਭਾਗ ਲੈ ਰਹੀਆਂ ਹਨ।

ਜਾਪਾਨ ਨਾਲ ਹੈ ਪਹਿਲਾ ਮੁਕਾਬਲਾ
ਏਸ਼ੀਆਈ ਚੈਂਪੀਅਨਸ ਟਰਾਫੀ 'ਚ ਭਾਰਤੀ ਟੀਮ 13 ਮਈ ਨੂੰ ਜਾਪਾਨ ਦੇ ਖਿਲਾਫ ਮੁਕਾਬਲੇ ਤੋਂ ਆਪਣੇ ਖਿਤਾਬ ਨੂੰ ਬਚਾਉਣ ਲਈ ਮੁਹਿੰਮ ਸ਼ੁਰੂ ਕਰੇਗੀ। ਭਾਰਤ ਨੇ 2016 'ਚ ਚੀਨ ਨੂੰ ਹਰਾ ਕੇ 2-1 ਨਾਲ ਖਿਤਾਬ ਜਿੱਤਿਆ ਸੀ।

ਫਿਰ ਜਿੱਤਣਾ ਚਾਹੇਗਾ ਏਸ਼ੀਆ ਕੱਪ ਭਾਰਤ
ਕਪਤਾਨ ਸੁਨੀਤਾ ਨੇ ਰਵਾਨਾ ਹੋਣ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲ ਕਰਦੇ ਕਿਹਾ ਕਿ ਸਾਲ 2016 'ਚ ਇਹ ਖਿਤਾਬ ਜਿੱਤਣ ਦੇ ਇਕ ਸਾਲ ਬਾਅਦ ਏਸ਼ੀਆ ਕੱਪ ਜਿੱਤਣ ਦੇ ਬਾਅਦ ਅਸੀਂ ਇਕ ਵਾਰ ਫਿਰ ਇਸ ਯਾਦਗਾਰ ਪੱਲ ਨੂੰ ਦੌਹਰਾਉਣਾਂ ਚਾਹੁੰਦੇ ਹਾਂ।

ਸੁਸ਼ੀਲਾ ਚਾਨੂ ਦੇ ਹੋਵੇਗੀ ਕਮੀ
ਟੀਮ 'ਚ ਇਸ ਵਾਰ ਤਜ਼ਰਬੇਕਾਰ ਕਪਤਾਨ ਰਾਨੀ, ਫਾਰਵਡ ਪੂਨਮ ਰਾਨੀ ਅਤੇ ਡਿਫੈਂਡਰ ਸੁਸ਼ੀਲਾ ਚਾਨੂ ਸ਼ਾਮਲ ਨਹੀਂ ਹਨ ਕਿਉਂਕਿ ਇਨ੍ਹਾਂ ਨੂੰ ਆਰਾਮ ਦਿੱਤਾ ਗਿਆ ਹੈ। ਟੀਮ ਨੂੰ ਇਨ੍ਹਾਂ ਤਜ਼ਰਬੇਕਾਰ ਖਿਡਾਰਨਾਂ ਦੀ ਕਮੀ ਖਲ ਸਕਦੀ ਹੈ। ਸੁਨੀਤਾ ਨੇ ਕਿਹਾ ਕਿ ਉਨ੍ਹਾਂ ਦੀ ਕਮੀ ਜ਼ਰੂਰ ਖਲੇਗੀ ਪਰ ਟੀਮ 'ਚ ਤਜ਼ਰਬੇਕਾਰ ਅਤੇ ਨੌਜਵਾਨ ਖਿਡਾਰੀ ਹਨ ਜਿਸ ਦਾ ਸਾਨੂੰ ਫਾਇਦਾ ਮਿਲੇਗਾ।

ਨੌਜਵਾਨ ਖਿਡਾਰੀਆਂ ਨੇ ਕੀਤਾ ਚੰਗਾ ਪ੍ਰਦਰਸ਼ਨ
ਨੌਜਵਾਨ ਖਿਡਾਰੀਆਂ ਨੇ ਪਿਛਲੇ ਕੁਝ ਸਾਲਾਂ ਤੋਂ ਅੰਤਰਰਾਸ਼ਟਰੀ ਪੱਧਰ 'ਤੇ ਚੰਗਾ ਪ੍ਰਦਰਸ਼ਨ ਕੀਤਾ ਹੈ। ਸਾਨੂੰ ਇਕ ਦੂਜੇ ਦੀ ਤਾਕਤ ਅਤੇ ਕਮਜ਼ੋਰੀਆਂ ਦਾ ਪਤਾ ਹੈ। ਵਿਸ਼ਵ ਕੱਪ ਅਤੇ ਏਸ਼ੀਆਈ ਖੇਡਾਂ ਤੋਂ ਪਹਿਲਾਂ ਨੌਜਵਾਨਾਂ ਦੇ ਕੋਲ ਖੁਦ ਨੂੰ ਸਾਬਤ ਕਰਨ ਦਾ ਇਹ ਚੰਗਾ ਮੌਕਾ ਹੈ।


Related News