ਭਾਰਤੀ ਮਹਿਲਾ ਬਾਸਕਿਟਬਾਲ ਦੀ ਚੌਥੀ ਹਾਰ, ਏਸ਼ੀਆਡ ਤੋਂ ਬਾਹਰ
Thursday, Aug 23, 2018 - 10:51 PM (IST)
ਜਕਾਰਤਾ— ਭਾਰਤੀ ਮਹਿਲਾ ਬਾਸਕਿਟਬਾਲ ਟੀਮ ਨੂੰ ਏਸ਼ੀਆਈ ਖੇਡਾਂ 'ਚ ਲਗਾਤਾਰ ਚੌਥੀ ਹਾਰ ਦਾ ਸਾਹਮਣ ਕਰਨਾ ਪਿਆ, ਜਿਸ ਨਾਲ ਟੀਮ ਹੇਠਲੇ ਸਥਾਨ 'ਤੇ ਰਹਿ ਕੇ ਬਾਹਰ ਹੋ ਗਈ। ਭਾਰਤੀ ਟੀਮ ਨੂੰ ਗਰੁੱਪ ਏ ਦੇ ਫਾਈਨਲ 'ਚ ਇੰਡੋਨੇਸ਼ੀਆ ਤੋਂ 66-69 ਨਾਲ ਹਾਰ ਮਿਲੀ, ਇਸ ਤੋਂ ਬਾਅਦ ਸਾਰੇ ਮੁਕਾਬਲਿਆਂ 'ਚ ਹਾਰ ਮਿਲਣ 'ਤੇ ਖੇਡ ਖਤਮ ਹੋ ਗਿਆ। ਇਸ ਤੋਂ ਪਹਿਲਾਂ ਕਜ਼ਾਕਿਸਤਾਨ ਨੇ 61 -79, ਤਾਈਪੇ ਤੋਂ 61-84 ਤੇ ਕੋਰੀਆ ਤੋਂ 54-104 ਨਾਲ ਹਾਰ ਮਿਲੀ।
