ਪੰਤ ਨੇ ਮੈਚ ਦੌਰਾਨ ਵਿਕਟਾਂ ਪਿੱਛੇ ਕੀਤੀ ਵੱਡੀ ਗਲਤੀ, ਪੂਰੀ ਟੀਮ ਨੂੰ ਹੋਣਾ ਪਿਆ ਸ਼ਰਮਿੰਦਾ (video)

11/08/2019 5:32:40 PM

ਸਪੋਰਟਸ ਡੈਸਕ— ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਰਾਜਕੋਟ 'ਚ ਹੋਏ ਦੂਜੇ ਟੀ-20 ਮੁਕਾਬਲੇ 'ਚ ਭਾਰਤੀ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਇਕ ਅਜਿਹੀ ਗਲਤੀ ਕਰ ਗਏ ਜਿਸ ਦੇ ਚੱਲਦੇ ਉਨ੍ਹਾਂ ਨੂੰ ਬੇਹੱਦ ਸ਼ਰਮਿੰਦਾ ਹੋਣਾ ਪਿਆ। ਪੰਤ ਬੱਲੇ ਨਾਲ ਅਤੇ ਵਿਕਟਾਂ ਦੇ ਪਿੱਛੇ ਦੋਵਾਂ ਪਾਸੇ ਲਗਾਤਾਰ ਨਿਰਾਸ਼ਾਜਨਕ ਪ੍ਰਦਰਸ਼ਨ ਕਰ ਰਹੇ ਹਨ। ਪਹਿਲੇ ਮੈਚ 'ਚ ਵਿਕਟਾਂ ਦੇ ਪਿੱਛੇ ਖ਼ਰਾਬ ਪ੍ਰਦਰਸ਼ਨ ਤੋਂ ਬਾਅਦ ਹੁਣ ਪੰਤ ਨੇ ਦੂਜੇ ਮੈਚ ਦੀ ਸ਼ੁਰੂਆਤ 'ਚ ਹੀ ਵੱਡੀ ਗਲਤੀ ਕਰ ਦਿੱਤੀ, ਜਿਸ ਦੇ ਚੱਲਦੇ ਬੰਗਲਾਦੇਸ਼ ਦੇ ਸਲਾਮੀ ਬੱਲੇਬਾਜ਼ ਲਿਟਨ ਦਾਸ ਨੂੰ ਜੀਵਨਦਾਨ ਮਿਲਿਆ, ਜਦ ਕਿ ਦੂਜੇ ਪਾਸੇ ਭਾਰਤੀ ਟੀਮ ਨੂੰ ਮੈਚ 'ਚ ਪਹਿਲੀ ਸਫਲਤਾ ਮਿਲਦੀ-ਮਿਲਦੀ ਰਹਿ ਗਈ।

PunjabKesari

ਬੰਗਲਾਦੇਸ਼ ਦੀ ਬੱਲੇਬਾਜ਼ੀ ਦੌਰਾਨ 6ਵਾਂ ਓਵਰ ਭਾਰਤੀ ਸਪਿਨਰ ਯੁਜਵੇਂਦਰ ਚਾਹਲ ਕਰ ਰਿਹਾ ਸੀ। ਚਾਹਲ ਆਉਂਦੇ ਹੀ ਚੰਗੀ ਲੈਅ 'ਚ ਦਿੱਸ ਰਿਹਾ ਸੀ। ਚਾਹਲ ਦੇ ਇਸ ਓਵਰ ਦੀ ਤੀਜੀ ਗੇਂਦ 'ਤੇ ਲਿਟਨ ਦਾਸ ਕ੍ਰੀਜ਼ ਤੋਂ ਨਿਕਲ ਕੇ ਸ਼ਾਟ ਲਗਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਗੇਂਦ ਸਮਝਣ 'ਚ ਅਸਫਲ ਰਿਹਾ ਅਤੇ ਸ਼ਾਟ ਲਗਾਉਣ ਤੋਂ ਖੁੰਝ ਗਿਆ। ਗੇਂਦ ਸਿੱਧੀ ਪੰਤ ਦੇ ਦਸਤਾਨਿਆਂ 'ਚ ਗਈ ਅਤੇ ਉਸ ਨੇ ਦਾਸ ਦੀ ਸਟੰਪਿੰਗ ਕਰ ਦਿੱਤੀ ਪਰ ਪੰਤ ਗੇਂਦ ਨੂੰ ਫੜਨ 'ਚ ਵੱਡੀ ਗੜਬੜੀ ਕਰ ਦਿੱਤੀ, ਬਾਅਦ 'ਚ ਜਦੋਂ ਥਰਡ ਅੰਪਾਇਰ ਨੇ ਰੀ-ਪਲੇਅ 'ਚ ਵੇਖਿਆ ਤਾਂ ਪਤਾ ਚੱਲਿਆ ਕਿ ਪੰਤ ਨੇ ਵਿਕਟਾਂ ਦੇ ਅੱਗੋਂ ਗੇਂਦ ਫੜੀ ਸੀ। ਅਜਿਹੇ 'ਚ ਥਰਡ ਅੰਪਾਇਰ ਨੇ ਗੇਂਦ ਨੂੰ ਨੋ-ਬਾਲ ਕਰਾਰ ਦਿੱਤਾ ਨਾਲ ਹੀ ਲਿਟਨ ਦਾਸ ਨੂੰ ਨਾਟ ਆਊਟ ਦਿੱਤਾ।

ਨਿਯਮ ਹੈ ਕਿ ਵਿਕਟਕੀਪਰ ਜਦੋਂ ਗੇਂਦ ਫੜਦਾ ਹੈ ਤਾਂ ਉਸ ਨੂੰ ਪੂਰੀ ਤਰ੍ਹਾਂ ਨਾਲ ਵਿਕਟਾਂ ਦੇ ਪਿੱਛੇ ਹੋਣਾ ਚਾਹੀਦਾ ਹੈ, ਜੇਕਰ ਅਜਿਹਾ ਨਹੀਂ ਹੁੰਦਾ ਹੈ ਤਾਂ ਗੇਂਦ ਨੋ-ਬਾਲ ਹੁੰਦੀ ਹੈ। ਪੰਤ ਦੀ ਇਸ ਗਲਤੀ ਦੇ ਚੱਲਦੇ ਨਾ ਸਿਰਫ ਲਿਟਨ ਨੂੰ ਜੀਵਨਦਾਨ ਮਿਲਿਆ ਬਲਕਿ ਭਾਰਤ ਨੂੰ ਨੋ ਬਾਲ ਵੀ ਮਿਲੀ। ਜਿਸ ਤੋਂ ਬਾਅਦ ਅਗਲੀਆਂ ਦੋ ਗੇਂਦਾਂ 'ਤੇ ਲਿਟਨ ਨੇ ਦੋ ਸ਼ਾਨਦਾਰ ਚੌਕੇ ਲਗਾਏ।PunjabKesari
ਰਿਸ਼ਭ ਪੰਤ ਦੀ ਇਸ ਗਲਤੀ ਨੇ ਇਕ ਵਾਰ ਫਿਰ ਤੋਂ ਉਨ੍ਹਾਂ ਦੀ ਵਿਕਟਕੀਪਿੰਗ ਸਕਿਲ‍ਸ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਕਪ‍ਤਾਨ ਰੋਹਿਤ ਸ਼ਰਮਾ ਵੀ ਪੰਤ ਦੀ ਗਲਤੀ 'ਤੇ ਬੇਬਸ ਨਜ਼ਰ ਆਏ। ਉਨ੍ਹਾਂ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਪਰ ਉਨ੍ਹਾਂ ਦੇ ਚਿਹਰੇ 'ਤੇ ਗੁੱਸਾ ਸਾਫ ਨਜ਼ਰ ਆ ਰਿਹਾ ਸੀ।

 


Related News