ਖਿਤਾਬੀ ਮੁਕਾਬਲੇ ''ਚ ਸਿਰਫ 3 ਦੌੜਾਂ ਨਾਲ ਹਾਰੀ ਭਾਰਤੀ ਅੰਡਰ-23 ਟੀਮ
Saturday, Dec 15, 2018 - 08:23 PM (IST)

ਕੋਲੰਬੋ- ਕਪਤਾਨ ਜਯੰਤ ਯਾਦਵ ਦੀ 71 ਦੌੜਾਂ ਦੀ ਵਧੀਆ ਪਾਰੀ ਦੇ ਬਾਵਜੂਦ ਭਾਰਤ ਅੰਡਰ-23 ਟੀਮ ਨੂੰ ਸ਼੍ਰੀਲੰਕਾ ਅੰਡਰ-23 ਟੀਮ ਹੱਥੋਂ ਏ. ਸੀ. ਸੀ. ਐਮਰਜਿੰਗ ਟੀਮ ਏਸ਼ੀਆ ਕੱਪ ਦੇ ਖਿਤਾਬੀ ਮੁਕਾਬਲੇ 'ਚ 3 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਸ਼੍ਰੀਲੰਕਾਈ ਟੀਮ ਨੇ 50 ਓਵਰਾਂ 'ਚ 7 ਵਿਕਟਾਂ 'ਤੇ 270 ਦੌੜਾਂ ਬਣਾਈਆਂ। ਇਸ ਦੇ ਜਵਾਬ 'ਚ ਭਾਰਤ 9 ਵਿਕਟਾਂ 'ਤੇ 267 ਦੌੜਾਂ ਬਣਾ ਸਕਿਆ ਅਤੇ ਉਸ ਦਾ ਖਿਤਾਬ ਜਿੱਤਣ ਦਾ ਸੁਪਨਾ ਟੁੱਟ ਗਿਆ।