ਮਿਆਮੀ ਓਪਨ : ਪ੍ਰਜਨੇਸ਼ ਜਿੱਤਿਆ, ਰਾਮਕੁਮਾਰ ਪਹਿਲੇ ਹੀ ਰਾਊਂਡ ''ਚ ਬਾਹਰ

Tuesday, Mar 19, 2019 - 07:25 PM (IST)

ਮਿਆਮੀ ਓਪਨ : ਪ੍ਰਜਨੇਸ਼ ਜਿੱਤਿਆ, ਰਾਮਕੁਮਾਰ ਪਹਿਲੇ ਹੀ ਰਾਊਂਡ ''ਚ ਬਾਹਰ

ਮਿਆਮੀ— ਭਾਰਤੀ ਟੈਨਿਸ ਖਿਡਾਰੀ ਤੇ 12ਵਾਂ ਦਰਜਾ ਪ੍ਰਾਪਤ ਪ੍ਰਜਨੇਸ਼ ਗੁਣੇਸ਼ਵਰਨ ਨੇ ਏ. ਟੀ. ਪੀ. ਚੈਲੰਜਰ 1000 ਮਿਆਮੀ ਓਪਨ ਟੈਨਿਸ ਟੂਰਨਾਮੈਂਟ ਵਿਚ ਜਿੱਤ ਦੇ ਨਾਲ ਖਾਤਾ ਖੋਲ੍ਹਿਆ ਪਰ ਰਾਮਕੁਮਾਰ ਰਾਮਨਾਥਨ ਆਪਣਾ ਪਹਿਲਾ ਹੀ ਮੈਚ ਹਾਰ ਕੇ ਬਾਹਰ ਹੋ ਗਿਆ। ਪ੍ਰਜਨੇਸ਼ ਨੇ 74 ਮਿੰਟ ਦੇ ਮੁਕਾਬਲੇ ਵਿਚ ਸਪੇਨ ਦੇ ਐਂਡ੍ਰੀਅਨ ਮੇਨਡੇਜ-ਮੇਸਰਿਆਸ ਨੂੰ ਲਗਾਤਾਰ ਸੈੱਟਾਂ ਵਿਚ 6-2, 6-4 ਨਾਲ ਹਰਾ ਕੇ ਕੁਆਲੀਫਾਇੰਗ ਸਿੰਗਲਜ਼ ਦੇ ਪਹਿਲੇ ਰਾਊਂਡ ਵਿਚ ਜਿੱਤ ਦਰਜ ਕੀਤੀ। ਦੂਜੇ ਪਾਸੇ ਰਾਮਕੁਮਾਰ ਰਾਮਨਾਥਨ ਪੁਰਸ਼ ਸਿੰਗਲਜ਼ ਕੁਆਲੀਫਾਇੰਗ ਰਾਊਂਡ ਦੇ ਪਹਿਲੇ ਹੀ ਮੁਕਾਬਲੇ ਵਿਚ ਹਾਰ ਗਿਆ। ਰਾਮਕੁਮਾਰ ਨੂੰ 18ਵਾਂ ਦਰਜਾ ਪ੍ਰਾਪਤ ਇਟਲੀ ਦੇ ਲੋਰੇਂਜੋ ਸੋਨੇਗੋ ਹੱਥੋਂ ਲਗਾਤਾਰ ਸੈੱਟਾਂ ਵਿਚ 4-6, 1-6 ਨਾਲ ਹਾਰ ਝੱਲਣੀ ਪਈ। 


Related News