ਭਾਰਤੀ ਟੀਮ ਨੂੰ ਵਿਦੇਸ਼ੀ ਹਾਲਾਤਾਂ ਦਾ ਸਾਹਮਣਾ ਕਰਨਾ ਹੋਵੇਗਾ : ਸ਼ਾਸਤਰੀ

Wednesday, Dec 27, 2017 - 10:50 PM (IST)

ਭਾਰਤੀ ਟੀਮ ਨੂੰ ਵਿਦੇਸ਼ੀ ਹਾਲਾਤਾਂ ਦਾ ਸਾਹਮਣਾ ਕਰਨਾ ਹੋਵੇਗਾ : ਸ਼ਾਸਤਰੀ

ਮੁੰਬਈ — ਘਰੇਲੂ ਸਰਜਮੀਂ 'ਤੇ ਪਿਛਲੇ 2 ਸਾਲ 'ਚ ਦਬਦਬੇ ਵਾਲਾ ਪ੍ਰਦਰਸ਼ਨ ਕਰਨ ਲਈ ਭਾਰਤੀ ਖਿਡਾਰੀਆਂ ਨੂੰ 2018 'ਚ ਵਿਦੇਸ਼ੀ ਹਲਾਤਾ ਦੀ ਚੁਣੌਤੀ ਦਾ ਸਾਹਮਣਾ ਕਰਨਾ ਹੋਵੇਗਾ ਤੇ ਮੁੱਖ ਕੋਚ ਰਵੀ ਸ਼ਾਸਤਰੀ ਦਾ ਕਹਿਣਾ ਹੈ ਕਿ ਅਗਲੇ 18 ਮਹੀਨੇ 'ਇਸ ਭਾਰਤੀ ਕ੍ਰਿਕਟ ਟੀਮ' ਦੀ ਦਸ਼ਾ-ਦਿਸ਼ਾ ਤੈਅ ਕਰੇਗਾ। ਸ਼ਾਸਤਰੀ ਨੇ ਕਿਹਾ ਕਿ ਟੀਮ ਇਸ ਗੱਲ ਤੋਂ ਚੰਗੀ ਤਰ੍ਹਾਂ ਜਾਣੂ ਹੈ ਕਿ ਦੱਖਣੀ ਅਫਰੀਕਾ, ਇੰਗਲੈਂਡ ਤੇ ਆਸਟਰੇਲੀਆ ਦੇ ਆਗਾਮੀ ਦੌਰਿਆਂ 'ਚ ਉਸ ਨੂੰ ਕਿਸ ਤਰ੍ਹਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਹੈ। 
ਮੁੱਖ ਕੋਚ ਨੇ ਕਿਹਾ ਕਿ ਪਿਛਲੇ ਕੁਝ ਸਾਲਾ ਤੋਂ ਟੀਮ 'ਚ ਬਹੁਤ ਜਿਆਦਾ ਬਦਲਾਅ ਹੋਇਆ ਹੈ ਤੇ ਇਸ ਨਾਲ ਖਿਡਾਰੀਆਂ ਨੂੰ ਅੱਗੇ ਦੀ ਚੁਣੌਤੀਆਂ ਦਾ ਸਾਹਮਣਾ ਕਰਨ 'ਚ ਮਦਦ ਮਿਲੇਗੀ। ਸ਼ਾਸਤਰੀ ਨੇ ਇਹ ਵੀ ਕਿਹਾ ਕਿ ਸਾਨੂੰ ਅੱਗੇ ਦੱਖਣੀ ਅਫਰੀਕਾ ਆਸਟਰੇਲੀਆ ਤੇ ਇੰਗਲੈਂਡ 'ਚ ਮੈਚ ਖੇਡਣੇ ਹਨ ਤੇ ਮੈਂ ਹੁਣ ਇਹ ਦੱਸ ਸਕਦਾ ਹਾਂ ਕਿ 18 ਮਹੀਨੇ ਤੋਂ ਬਾਅਦ ਇਹ ਵਧੀਆ ਕ੍ਰਿਕਟ ਟੀਮ ਹੋਵੇਗੀ। ਭਾਰਤ ਨੇ ਹਾਲ ਹੀ 'ਚ ਖਤਮ ਹੋਈ ਸੀਰੀਜ਼ 'ਚ ਸ਼੍ਰੀਲੰਕਾ ਨੂੰ ਹਰਾਇਆ। ਇਸ ਤੋਂ ਪਹਿਲਾਂ ਘਰੇਲੂ ਸਰਜਮੀਂ 'ਤੇ ਆਸਟਰੇਲੀਆ, ਇੰਗਲੈਂਡ, ਨਿਊਜ਼ੀਲੈਂਡ ਤੇ ਬੰਗਲਾਦੇਸ਼ ਨੂੰ ਹਰਾਇਆ ਸੀ।


Related News