ਸਵਦੇਸ਼ੀ ਮੇਲੇ ''ਚ ਪੀਲੀ ਪੱਗ ਬੰਨ੍ਹ ਪੁੱਜੇ ਨਾਇਬ ਸਿੰਘ ਸੈਣੀ, ਪੰਜਾਬ ਦੇ ਹਾਲਾਤਾਂ ਬਾਰੇ ਜਤਾਈ ਚਿੰਤਾ
Tuesday, Mar 24, 2026 - 04:39 PM (IST)
ਸ੍ਰੀ ਅਨੰਦਪੁਰ ਸਾਹਿਬ : ਨੰਗਲ ਅਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ 6 ਦਿਨਾਂ ਦੇ ਸਵਦੇਸ਼ੀ ਮੇਲੇ ਨੇ ਲੋਕਾਂ ਦਾ ਮਨ ਮੋਹ ਲਿਆ। ਉੱਥੇ ਹੀ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੀ ਇਸ ਮੇਲੇ 'ਚ ਪੀਲੀ ਪੱਗ ਬੰਨ੍ਹ ਕੇ ਪੁੱਜੇ। ਸੈਣੀ ਦੀ ਇਸ ਫੇਰੀ ਨੂੰ ਸਿਰਫ ਇਕ ਸੱਭਿਆਚਾਰਕ ਮੇਲੇ 'ਚ ਸ਼ਿਰੱਕਤ ਕਰਨਾ ਨਹੀਂ, ਸਗੋਂ ਰੋਪੜ ਅਤੇ ਸ੍ਰੀ ਅਨੰਦਪੁਰ ਸਾਹਿਬ 'ਚ ਸੈਣੀ ਭਾਈਚਾਰੇ ਨੂੰ ਲਾਮਬੰਦ ਕਰਨ ਅਤੇ ਭਾਜਪਾ ਦੇ ਹਰਿਆਣਾ ਸ਼ਾਸਨ ਮਾਡਲ ਨੂੰ ਪੰਜਾਬ ਦੇ ਵੋਟਰਾਂ ਸਾਹਮਣੇ ਪੇਸ਼ ਕਰਨ ਵਜੋਂ ਦੇਖਿਆ ਜਾ ਰਿਹਾ ਹੈ।
ਆਪਣੇ ਸੰਬੋਧਨ ਦੌਰਾਨ ਨਾਇਬ ਸਿੰਘ ਸੈਣੀ ਨੇ ਪੰਜਾਬ ਦੀ ਮੌਜੂਦਾ ਸਥਿਤੀ, ਖ਼ਾਸ ਕਰਕੇ ਨਸ਼ਿਆਂ ਦੀ ਵੱਧ ਰਹੀ ਸਮੱਸਿਆ 'ਤੇ ਡੂੰਘੀ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਨਸ਼ੇ ਪੰਜਾਬ ਦੀ ਜਵਾਨ ਲਈ ਵੱਡਾ ਖ਼ਤਰਾ ਹਨ। ਇਸ ਮੌਕੇ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਸੁਭਾਸ਼ ਸ਼ਰਮਾ ਅਤੇ ਅਜੈਵੀਰ ਸਿੰਘ ਲਾਲਪੁਰਾ ਨੇ ਵੀ ਸ਼ਿਰਕੱਤ ਕੀਤੀ।
