ਟੈਸਟ ਟੀਮ ਦੇ ਐਲਾਨ ਤੋਂ ਪਹਿਲਾਂ ਭਾਰਤੀ ਟੀਮ ਨੂੰ ਲੱਗਾ ਵੱਡਾ ਝਟਕਾ, ਸਟਾਰ ਖਿਡਾਰੀ ਦੇ ਲੱਗੀ ਸੱਟ

Monday, Jan 20, 2020 - 07:23 PM (IST)

ਟੈਸਟ ਟੀਮ ਦੇ ਐਲਾਨ ਤੋਂ ਪਹਿਲਾਂ ਭਾਰਤੀ ਟੀਮ ਨੂੰ ਲੱਗਾ ਵੱਡਾ ਝਟਕਾ, ਸਟਾਰ ਖਿਡਾਰੀ ਦੇ ਲੱਗੀ ਸੱਟ

ਨਵੀਂ ਦਿੱਲੀ— ਨਿਊਜ਼ੀਲੈਂਡ ਦੌਰੇ ਲਈ ਟੈਸਟ ਟੀਮ ਦੇ ਐਲਾਨ ਤੋਂ ਪਹਿਲਾਂ ਭਾਰਤ ਦੇ ਸਭ ਤੋਂ ਅਨੁਭਵੀ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਦੇ ਗਿੱਟੇ 'ਚ ਇੱਥੇ ਸੋਮਵਾਰ ਨੂੰ ਰਣਜੀ ਟਰਾਫੀ ਮੈਚ ਦੇ ਦੌਰਾਨ ਸੱਟ ਲੱਗ ਗਈ, ਜਿਸ ਨਾਲ ਉਸਦੀ ਉਪਲੱਬਧਤਾ 'ਤੇ ਸ਼ੱਕ ਦੇ ਬੱਦਲ ਛਾਏ ਹੋਏ ਹਨ। ਦਿੱਲੀ ਦੇ ਗੇਂਦਬਾਜ਼ੀ ਆਕ੍ਰਮਣ ਦੀ ਅਗਵਾਈ ਕਰਦੇ ਹੋਏ ਵਿਦਰਭ ਦੀ ਦੂਜੀ ਪਾਰੀ ਦੇ ਪੰਜਵੇਂ ਓਵਰ 'ਚ ਉਸਦੇ ਸੱਟ ਲੱਗੀ। ਸ਼ਾਟ ਗੇਂਦ 'ਤੇ ਵਿਰੋਧੀ ਕਪਤਾਨ ਫੈਜ ਫਜਲ ਨੇ ਪੂਲ ਸ਼ਾਟ ਖੇਡਣ ਦੀ ਕੋਸ਼ਿਸ਼ ਕੀਤੀ ਤੇ ਫਾਲੋਥਰੂ 'ਚ ਇਸ਼ਾਂਤ ਫਿਸਲ ਗਿਆ।

PunjabKesari
ਇਸ਼ਾਂਤ ਦਾ ਇਹ ਇਸ ਰਣਜੀ ਸੈਸ਼ਨ 'ਚ ਆਖਰੀ ਮੈਚ ਸੀ, ਉਸਦਾ ਨਿਊਜ਼ੀਲੈਂਡ ਦੌਰੇ 'ਤੇ ਟੈਸਟ ਟੀਮ 'ਚ ਚੋਣ ਤੈਅ ਮੰਨਿਆ ਜਾ ਰਿਹਾ ਸੀ। ਉਸਦਾ ਅਗਲਾ ਮੁਕਾਬਲਾ ਹੈਮਿਲਟਨ 'ਚ ਅਭਿਆਸ ਮੈਚ ਸੀ ਪਰ ਕਿਉਂਕਿ ਇਹ ਸੱਟ ਗੰਭੀਰ ਹੈ ਤਾਂ ਉਸ ਨੂੰ ਰਿਹੈਬਿਲਿਟੇਸ਼ਨ ਦੇ ਲਈ ਐੱਨ. ਸੀ. ਏ. ਜਾਣਾ ਹੋਵੇਗਾ। ਭਾਰਤ ਨੂੰ ਨਿਊਜ਼ੀਲੈਂਡ ਨਾਲ 21 ਤੋਂ 25 ਫਰਵਰੀ ਤਕ ਤੇ 29 ਫਰਵਰੀ ਤੋਂ ਚਾਰ ਮਾਰਚ ਤੱਕ ਨਿਊਜ਼ੀਲੈਂਡ 'ਚ 2 ਟੈਸਟ ਮੈਚ ਖੇਡਣੇ ਹਨ।


author

Gurdeep Singh

Content Editor

Related News