ਵੈਸਟਇੰਡੀਜ਼ ਵਿਰੁੱਧ ਭਾਰਤੀ ਟੀਮ ਦੀ ਚੋਣ ਅੱਜ
Thursday, Nov 21, 2019 - 01:13 AM (IST)

ਕੋਲਕਾਤਾ— ਵੈਸਟਇੰਡੀਜ਼ ਵਿਰੁੱਧ ਸੀਮਤ ਓਵਰਾਂ ਦੀ ਘਰੇਲੂ ਲੜੀ ਲਈ ਵੀਰਵਾਰ ਨੂੰ ਭਾਰਤੀ ਟੀਮ ਦੀ ਚੋਣ ਹੋਵੇਗੀ ਅਤੇ ਉਪ-ਕਪਤਾਨ ਰੋਹਿਤ ਸ਼ਰਮਾ ਦੇ ਕਾਰਜਭਾਰ ਅਤੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਦੀ ਖਰਾਬ ਫਾਰਮ 'ਤੇ ਚਰਚਾ ਕੀਤੀ ਜਾਵੇਗੀ। ਐੱਸ. ਐੱਸ. ਕੇ. ਪ੍ਰਸਾਦ ਦੀ ਪ੍ਰਧਾਨਗੀ ਵਿਚ ਚੋਣ ਕਮੇਟੀ ਦੀ ਇਹ ਆਖਰੀ ਮੀਟਿੰਗ ਹੋਵੇਗੀ ਕਿਉਂਕਿ ਉਸ ਦਾ ਅਤੇ ਮੱਧ ਖੇਤਰ ਦੇ ਚੋਣਕਾਰ ਗਗਨ ਖੋੜਾ ਦਾ ਕਾਰਜਕਾਲ ਖਤਮ ਹੋ ਰਿਹਾ ਹੈ।
ਸਭ ਕੁਝ ਠੀਕ ਰਹਿਣ 'ਤੇ ਰੋਹਿਤ ਨੂੰ 3 ਮੈਚਾਂ ਦੀ ਇਸ ਲੜੀ ਤੋਂ ਆਰਾਮ ਦਿੱਤਾ ਜਾਵੇਗਾ ਤਾਂ ਜੋ ਉਹ ਅਗਲੇ ਸਾਲ ਨਿਊਜ਼ੀਲੈਂਡ ਦੌਰੇ 'ਤੇ ਤਰੋ-ਤਾਜ਼ਾ ਰਹੇ, ਜਿਥੇ ਭਾਰਤ ਨੇ 5 ਟੀ-20, 3 ਵਨ ਡੇ ਅਤੇ 2 ਟੈਸਟ ਖੇਡਣੇ ਹਨ।