ਵਿਸ਼ਾਖਾਪਟਨਮ ਦੇ ਮੈਦਾਨ 'ਤੇ ਹੁਣ ਤਕ ਵਿੰਡੀਜ਼ ਖਿਲਾਫ ਇਕ ਮੈਚ ਹਾਰੀ ਹੈ ਟੀਮ ਇੰਡੀਆ, ਦੋਖੋ ਰਿਕਾਰਡਜ਼

12/18/2019 1:12:06 PM

ਸਪੋਰਸਟ ਡੈਸਕ— ਟੀਮ ਇੰਡੀਆ ਅਤੇ ਵੈਸਟਇੰਡੀਜ਼ ਵਿਚਾਲੇ 3 ਮੈਚਾਂ ਦੀ ਵਨ-ਡੇ ਸੀਰੀਜ਼ ਦਾ ਦੂਜਾ ਮੈਚ ਅੱਜ ਵਿਸ਼ਾਖਾਪਟਨਮ ਦੇ ਵਾਈ. ਐੱਸ. ਆਰ ਏ. ਸੀ. ਏ ਵੀ. ਡੀ. ਸੀ. ਏ ਕ੍ਰਿਕਟ ਸਟੇਡੀਅਮ 'ਚ ਖੇਡਿਆ ਜਾਵੇਗਾ।  ਚੇਨਈ 'ਚ ਖੇਡੇ ਗਏ ਪਹਿਲੇ ਵਨ-ਡੇ ਮੈਚ 'ਚ ਵੈਸਟਇੰਡੀਜ਼ ਨੇ ਭਾਰਤ ਨੂੰ 8 ਵਿਕਟਾਂ ਨਾਲ ਹਰਾ ਕੇ ਸੀਰੀਜ਼ 'ਚ 1-0 ਦੀ ਬੜ੍ਹਤ ਬਣਾ ਲਈ ਹੈ। ਇਸ ਸੀਰੀਜ਼ 'ਚ ਬਣੇ ਰਹਿਣ ਲਈ ਅੱਜ ਹੋਣ ਵਾਲੇ ਦੂਜੇ ਮੈਚ 'ਚ ਭਾਰਤ ਲਈ ਕਰੋ ਜਾਂ ਮਰੋ ਦੀ ਹਾਲਤ ਹੋਵੇਗੀ। ਇਸ ਮੈਚ ਤੋਂ ਪਹਿਲਾਂ ਵਿਸ਼ਾਖਾਪਟਨਮ ਦਾ ਰਿਕਾਰਡ ਭਾਰਤੀ ਕ੍ਰਿਕਟ ਟੀਮ ਦੀ ਥੋੜੀ ਪ੍ਰੇਸ਼ਾਨੀ ਵਧਾ ਸਕਦਾ ਹੈ।PunjabKesari
ਮੌਸਮ ਅਤੇ ਪਿੱਚ ਰਿਪੋਰਟ
ਵਿਸ਼ਾਖਾਪਟਨਮ 'ਚ ਬੁੱਧਵਾਰ ਨੂੰ ਦਿਨ 'ਚ ਬੱਦਲ ਰਹਿਣ ਦੀ ਸੰਭਾਵਨਾ ਹੈ। ਦੁਪਹਿਰ ਦੇ ਸਮੇਂ ਮੀਂਹ ਵੀ ਪੈ ਸਕਦਾ ਹੈ। ਇੰਨਾ ਹੀ ਨਹੀਂ ਅਗਲੇ ਚਾਰ ਦਿਨ ਵੀ ਮੀਂਹ ਦੀ ਸੰਭਾਵਨਾ ਹੈ। ਬੱਦਲਾਂ ਕਰਕੇ ਅੱਜ ਦੇ ਇਸ ਮੈਚ ਨੂੰ ਕਈ ਵਾਰ ਰੋਕਣਾ ਪੈ ਸਕਦਾ ਹੈ।PunjabKesari

ਇਸ ਮੈਦਾਨ 'ਤੇ ਭਾਰਤ ਅਤੇ ਵਿੰਡੀਜ਼ ਵਿਚਾਲੇ ਹੋਏ 4 ਮੈਚ
ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਵਾਈ. ਐੱਸ. ਰਾਜਸ਼ੇਖਰ ਰੇੱਡੀ ਸਟੇਡੀਅਮ 'ਤੇ ਚਾਰ ਮੁਕਾਬਲੇ ਖੇਡੇ ਗਏ ਹਨ, ਜਿਨਾਂ 'ਚੋਂ ਭਾਰਤੀ ਟੀਮ ਨੂੰ ਇਕ ਜਿੱਤ ਮਿਲੀ ਹੈ, ਜਦ ਕਿ ਇਕ ਮੈਚ 'ਚ ਉਸ ਨੂੰ ਹਾਰ ਮਿਲੀ ਹੈ। ਦੋਵੇਂ ਟੀਮਾਂ ਦੇ ਵਿਚਾਲੇ ਇਕ ਮੈਚ ਬਰਾਬਰੀ 'ਤੇ ਖਤਮ ਹੋਇਆ ਸੀ, ਜਦ ਕਿ ਇਕ ਮੈਚ ਮੀਂਹ ਦੇ ਕਾਰਨ ਰੱਦ ਹੋ ਗਿਆ ਸੀ। ਇਸ ਮੈਦਾਨ 'ਤੇ ਦੋਵਾਂ ਟੀਮਾਂ ਵਿਚਾਲੇ ਇਹ 5ਵਾਂ ਮੈਚ ਖੇਡਿਆ ਜਾਵੇਗਾ। ਭਾਰਤ ਅਤੇ ਵਿੰਡੀਜ਼ ਵਿਚਾਲੇ ਵਿਸ਼ਾਖਾਪੱਟਨਮ 'ਚ ਆਖਰੀ ਮੈਚ 24 ਅਕਤੂਬਰ 2018 ਨੂੰ ਖੇਡੀਆ ਗਿਆ ਸੀ, ਜੋ ਬਰਾਬਰੀ 'ਤੇ ਖਤਮ ਹੋਇਆ ਸੀ। ਉਸ ਮੁਕਾਬਲੇ 'ਚ ਵਿਰਾਟ ਕੋਹਲੀ (ਅਜੇਤੂ 157) ਨੇ ਸੈਂਕੜਾ ਲਾਇਆ ਸੀ ਅਤੇ ਭਾਰਤੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 6 ਵਿਕਟਾਂ ਦੇ ਨੁਕਸਾਨ 'ਤੇ 321 ਦੌੜਾਂ ਬਣਾਈਆਂ ਸਨ। ਜਵਾਬ 'ਚ ਵਿੰਡੀਜ਼ ਟੀਮ ਵੀ 50 ਓਵਰਾਂ 'ਚ 7 ਵਿਕਟ ਗੁਆ ਕੇ 321 ਦੌੜਾਂ ਹੀ ਬਣਾ ਸਕੀ ਸੀ।PunjabKesari

ਓਵਰਆਲ ਸ਼ਾਨਦਾਰ ਹੈ ਟੀਮ ਇੰਡੀਆ ਦਾ ਰਿਕਾਰਡ
ਵਿਸ਼ਾਖਾਪਟਨਮ 'ਚ ਭਾਰਤੀ ਕ੍ਰਿਕਟ ਟੀਮ ਨੂੰ ਓਵਰਆਲ ਰਿਕਾਰਡ ਸ਼ਾਨਦਾਰ ਰਿਹਾ ਹੈ। ਟੀਮ ਇੰਡੀਆ ਨੇ ਇੱਥੇ ਕੁਲ 9 ਮੈਚ ਖੇਡੇ ਹਨ ਅਤੇ 6 ਮੈਚਾਂ 'ਚ ਜਿੱਤ ਦਰਜ ਕੀਤੀ ਹੈ। ਇਕ ਮੈਚ 'ਚ ਭਾਰਤੀ ਟੀਮ ਨੂੰ ਹਾਰ ਮਿਲੀ ਹੈ, ਜਦ ਕਿ ਇਕ ਮੈਚ ਬਰਾਬਰੀ 'ਤੇ ਰਿਹਾ ਸੀ ਅਤੇ ਇਕ ਮੈਚ ਮੀਂਹ ਦੇ ਕਾਰਨ ਰੱਦ ਹੋਇਆ ਸੀ।PunjabKesariਵਿਰਾਟ ਦਾ ਰਿਕਾਰਡ ਹੈ ਸ਼ਾਨਦਾਰ
ਵਿਰਾਟ ਲਈ ਵਨ-ਡੇ ਕ੍ਰਿਕਟ 'ਚ ਵਿਸ਼ਾਖਾਪਟਨਮ ਦਾ ਰਾਜਸ਼ੇਖਰ ਰੇੱਡੀ ਸਟੇਡੀਅਮ ਕਾਫੀ ਲੱਕੀ ਰਿਹਾ ਹੈ। ਉਸ ਨੇ ਹੁਣ ਤਕ ਇੱਥੇ 5 ਅੰਤਰਰਾਸ਼ਟਰੀ ਵਨ-ਡੇ ਮੈਚਾਂ 'ਚ 139 ਦੀ ਔਸਤ ਨਾਲ 556 ਦੌੜਾਂ ਬਣਾਈਆਂ ਹਨ। ਉਸ ਨੇ ਇਸ ਦੌਰਾਨ 3 ਸੈਂਕੜੇ ਅਤੇ 2 ਅਰਧ ਸੈਂਕੜੇ ਲਾਏ ਹਨ। ਉਹ ਇਸ ਮੈਦਾਨ 'ਤੇ ਵਨ-ਡੇ 'ਚ ਇਕ ਤੋਂ ਜ਼ਿਆਦਾ ਸੈਂਕੜਾ ਲਗਾਉਣ ਵਾਲਾ ਦੁਨੀਆ ਦਾ ਇਕਲੌਤਾ ਬੱਲੇਬਾਜ਼ ਹੈ।PunjabKesari


Related News