ਭਾਰਤੀ ਟੀਮ ਦੀ ਭਗਵਾ ਜਰਸੀ ''ਤੇ ਲੋਕਾਂ ਨੇ ਕੀਤਾ ਟ੍ਰੋਲ, ਕਿਹਾ- ''ਮੋਦੀ ਹੈ ਤਾਂ ਮੁਮਕਿਨ ਹੈ''
Tuesday, Jun 04, 2019 - 04:43 PM (IST)

ਨਵੀਂ ਦਿੱਲੀ : ਵਨ ਡੇ ਵਿਚ ਭਾਰਤੀ ਟੀਮ ਦੀ ਸਭ ਤੋਂ ਵੱਡੀ ਪਹਿਚਾਣ ਟੀਮ ਦੀ ਜਰਸੀ ਦਾ ਨੀਲਾ ਰੰਗ ਹੈ। ਇਸ ਲਈ ਟੀਮ ਨੂੰ 'ਮੈਨ ਇਨ ਬਲਿਯੂ' ਵੀ ਕਿਹਾ ਜਾਂਦਾ ਹੈ ਪਰ ਇਸ ਵਾਰ ਵਰਲਡ ਕੱਪ ਦੇ ਇਕ ਮੁਕਾਬਲੇ ਵਿਚ ਮੈਨ ਇਨ ਆਰੇਂਜ ਬਣ ਕੇ ਭਾਰਤੀ ਕ੍ਰਿਕਟਰਸ ਮੈਦਾਨ 'ਕੇ ਉਤਰਣਗੇ। ਮਾਮਲਾ ਇਹ ਹੈ ਕਿ ਭਾਰਤੀ ਕ੍ਰਿਕਟ ਟੀਮ ਦੀ ਜਰਸੀ ਦਾ ਰੰਗ ਇੰਗਲੈਂਡ, ਅਤੇ ਅਫਗਾਨਿਸਤਾਨ ਦੀ ਜਰਸੀ ਨਾਲ ਮਿਲਦਾ ਜੁਲਦਾ ਹੈ। ਟੀਵੀ 'ਤੇ ਮੈਚ ਦੇਖਦੇ ਸਮੇਂ ਇਕ ਅਜਿਹੇ ਰੰਗ ਦੀ ਜਰਸੀ ਵਾਲੀ ਟੀਮ ਦੇ ਖਿਡਾਰੀਆਂ ਨੂੰ ਪਹਿਚਾਨਣਾ ਮੁਸ਼ਕਲ ਹੋ ਜਾਂਦਾ ਹੈ। ਇਸ ਪਰੇਸ਼ਾਨੀ ਨੂੰ ਸਮਝਦਿਆਂ ਆਈ. ਸੀ. ਸੀ. ਨੇ ਕ੍ਰਿਕਟ ਦੇ ਨਿਯਮਾਂ ਵਿਚ ਇਕ ਨਵਾਂ ਨਿਯਮ ਜੋੜਿਆ ਹੈ।
ਇਸ ਲਈ ਇੰਗਲੈਂਡ ਦੇ ਨਾਲ ਹੋਣ ਵਾਲੇ ਮੁਕਾਬਲੇ ਵਿਚ ਭਾਰਤੀ ਟੀਮ ਨੂੰ ਆਪਣੀ 'ਅਲਟਰਨੇਟ ਜਰਸੀ' ਦਾ ਇਸਤੇਮਾਲ ਕਰਨਾ ਹੋਵੇਗਾ ਜੋ ਪਿੱਛਿਓਂ ਨਾਰੰਗੀ ਦਿਸਦੀ ਹੈ ਅਤੇ ਅੱਗਿਓਂ ਨੀਲੇ ਰੰਗ ਦੀ ਦਿਸਦੀ ਹੈ। ਇਸ ਵਿਚਾਲੇ ਸੋਸ਼ਲ ਮੀਡੀਆ 'ਤੇ ਭਾਰਤੀ ਟੀਮ ਦੀ ਭਗਵਾ ਜਰਸੀ ਨੂੰ ਲੈ ਕੇ ਲੋਕ ਫੇਕ ਭਗਵਾ ਜਰਸੀ ਦੀਆਂ ਤਸਵੀਰਾਂ ਵੀ ਸ਼ੇਅਰ ਕਰ ਰਹੇ ਹਨ। ਇਕ ਯੂਜ਼ਰ ਨੇ ਇਸ 'ਤੇ ਲਿਖਿਆ ਹੈ ਕਿ 'ਮੋਦੀ ਹੈ ਤਾਂ ਮੁਮਕਿਨ ਹੈ'।