ਭਾਰਤੀ ਟੀਮ ਨੇ ਸਪੈਸ਼ਲ ਓਲੰਪਿਕ ਵਿਸ਼ਵ ਖੇਡਾਂ ''ਚ 150 ਤਗਮਿਆਂ ਦੇ ਅੰਕੜਿਆਂ ਨੂੰ ਕੀਤਾ ਪਾਰ

Sunday, Jun 25, 2023 - 03:18 PM (IST)

ਭਾਰਤੀ ਟੀਮ ਨੇ ਸਪੈਸ਼ਲ ਓਲੰਪਿਕ ਵਿਸ਼ਵ ਖੇਡਾਂ ''ਚ 150 ਤਗਮਿਆਂ ਦੇ ਅੰਕੜਿਆਂ ਨੂੰ ਕੀਤਾ ਪਾਰ

ਬਰਲਿਨ (ਭਾਸ਼ਾ)- ਰੋਲਰ ਸਕੇਟਰਸ ਦੇ ਦੋ ਸੋਨੇ ਅਤੇ ਤਿੰਨ ਚਾਂਦੀ ਦੇ ਤਗਮੇ ਇੱਥੇ ਸਪੈਸ਼ਲ ਓਲੰਪਿਕ ਵਿਸ਼ਵ ਖੇਡਾਂ 'ਚ ਭਾਰਤ ਦੇ ਤਮਗਿਆਂ ਦੀ ਗਿਣਤੀ 150 ਨੂੰ ਪਾਰ ਕਰ ਗਏ ਹਨ। ਭਾਰਤ ਨੇ ਇਨ੍ਹਾਂ ਖੇਡਾਂ 'ਚ ਹੁਣ ਤੱਕ ਕੁੱਲ 157 ਤਗਮੇ (66 ਸੋਨੇ ਦੇ, 50 ਚਾਂਦੀ, 41 ਕਾਂਸੀ) ਜਿੱਤ ਚੁੱਕਾ ਹੈ।

ਇਹ ਵੀ ਪੜ੍ਹੋ: ਪਾਕਿਸਤਾਨ 'ਚ ਆਤਮਘਾਤੀ ਹਮਲੇ 'ਚ ਇਕ ਵਿਅਕਤੀ ਦੀ ਮੌਤ, ਇਕ ਜ਼ਖਮੀ
ਖੇਡਾਂ 'ਚ ਹੁਣ ਸਿਰਫ਼ ਇੱਕ ਦਿਨ ਦਾ ਮੁਕਾਬਲਾ ਬਾਕੀ ਰਹਿ ਗਿਆ ਹੈ। ਆਰੀਅਨ (300 ਮੀਟਰ) ਅਤੇ ਦੀਪਨ (1000 ਮੀਟਰ) ਨੇ ਰੋਲਰ ਕੋਸਟਰ 'ਚ ਸੋਨੇ ਦੇ ਤਗਮੇ ਜਿੱਤੇ। ਭਾਰਤ ਦੀ ਫਾਈਵ ਏ ਸਾਈਡ ਮਿਕਸਡ ਬਾਸਕਟਬਾਲ ਟੀਮ ਨੇ ਵੀ ਪੁਰਤਗਾਲ ਨੂੰ 6-3 ਨਾਲ ਹਰਾ ਕੇ ਸੋਨੇ ਦਾ ਤਮਗਾ ਜਿੱਤਿਆ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਭਾਰਤ ਦੀ ਮਹਿਲਾ ਟੀਮ ਨੂੰ ਫਾਈਨਲ 'ਚ ਸਵੀਡਨ ਤੋਂ ਹਾਰ ਕੇ ਚਾਂਦੀ ਦੇ ਤਗਮੇ ਨਾਲ ਸਬਰ ਕਰਨਾ ਪਿਆ ਸੀ।

ਇਹ ਵੀ ਪੜ੍ਹੋ: ਜਸਪ੍ਰੀਤ ਬੁਮਰਾਹ ਕਰਨਗੇ ਵਾਪਸੀ, ਇਸ ਟੀਮ ਦੇ ਖ਼ਿਲਾਫ਼ ਉਤਰਣਗੇ ਮੈਦਾਨ 'ਚ
ਭਾਰਤ ਐਤਵਾਰ ਨੂੰ ਮੁਕਾਬਲਿਆਂ ਦੇ ਆਖ਼ਰੀ ਦਿਨ ਐਥਲੈਟਿਕਸ, ਲਾਅਨ ਟੈਨਿਸ ਅਤੇ ਸਾਈਕਲਿੰਗ 'ਚ ਤਗਮੇ ਜਿੱਤਣ ਦੇ ਇਰਾਦੇ ਨਾਲ ਉਤਰੇਗਾ।

ਇਹ ਵੀ ਪੜ੍ਹੋ: ਸ਼੍ਰੀਲੰਕਾ ਅਤੇ ਸਕਾਟਲੈਂਡ ਨੇ ਵਿਸ਼ਵ ਕੱਪ ਕੁਆਲੀਫਾਇਰ 'ਚ ਵੱਡੀ ਜਿੱਤ ਕੀਤੀ ਦਰਜ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 


author

Aarti dhillon

Content Editor

Related News