ਏਸ਼ੀਆਈ ਚੈਂਪੀਅਨਸ ਟਰਾਫੀ ਲਈ ਭਾਰਤੀ ਟੀਮ ਘੋਸ਼ਿਤ, 27 ਅਕਤੂਬਰ ਤੋਂ ਸ਼ੁਰੂ ਹੋਵੇਗਾ ਟੂਰਨਾਮੈਂਟ

Wednesday, Oct 11, 2023 - 02:55 PM (IST)

ਏਸ਼ੀਆਈ ਚੈਂਪੀਅਨਸ ਟਰਾਫੀ ਲਈ ਭਾਰਤੀ ਟੀਮ ਘੋਸ਼ਿਤ, 27 ਅਕਤੂਬਰ ਤੋਂ ਸ਼ੁਰੂ ਹੋਵੇਗਾ ਟੂਰਨਾਮੈਂਟ

ਨਵੀਂ ਦਿੱਲੀ- ਰਾਂਚੀ 'ਚ 27 ਅਕਤੂਬਰ  ਤੋਂ ਪੰਜ ਨਵੰਬਰ ਦੇ ਵਿਚਾਲੇ ਖੇਡੀ ਜਾਣ ਵਾਲੀ ਝਾਰਖੰਡ ਮਹਿਲਾ ਚੈਂਪੀਅਨਸ ਟਰਾਫੀ ਲਈ ਭਾਰਤੀ ਟੀਮ ਦੀ ਘੋਸ਼ਣਾ ਅੱਜ ਭਾਵ ਬੁੱਧਵਾਰ ਨੂੰ ਕਰ ਦਿੱਤੀ ਗਈ ਹੈ। ਟੂਰਨਾਮੈਂਟ 'ਚ ਭਾਰਤ ਤੋਂ ਇਲਾਵਾ ਜਾਪਾਨ, ਚੀਨ, ਕੋਰੀਆ, ਮਲੇਸ਼ੀਆ ਅਤੇ ਥਾਈਲੈਂਡ ਦੀਆਂ ਟੀਮਾਂ ਹਿੱਸਾ ਲੈਣਗੀਆਂ। ਭਾਰਤੀ ਮਹਿਲਾ ਟੀਮ ਨੇ ਹਾਲ ਹੀ 'ਚ 19ਵੀਂਆਂ ਏਸ਼ੀਆਈ ਖੇਡਾਂ 'ਚ ਕਾਂਸੀ ਦਾ ਤਮਗਾ ਜਿੱਤਿਆ ਸੀ। ਸਵਿਤਾ ਟੂਰਨਾਮੈਂਟ 'ਚ ਭਾਰਤੀ ਟੀਮ ਦੀ ਅਗਵਾਈ ਕਰੇਗੀ ਜਦਕਿ ਦੀਪ ਗ੍ਰੇਸ ਏੱਕਾ ਉਪਕਪਤਾਨ ਦੀ ਭੂਮਿਕਾ 'ਚ ਹੋਵੇਗੀ।
ਭਾਰਤ ਟੂਰਨਾਮੈਂਟ 'ਚ ਆਪਣੇ ਅਭਿਆਨ ਦੀ ਸ਼ੁਰੂਆਤ 27 ਅਕਤੂਬਰ ਨੂੰ ਥਾਈਲੈਂਡ ਦੇ ਖ਼ਿਲਾਫ਼ ਕਰੇਗਾ। ਜਿਸ ਤੋਂ ਬਾਅਦ 28 ਅਕਤੂਬਰ ਨੂੰ ਉਸ ਦਾ ਮੁਕਾਬਲਾ ਮਲੇਸ਼ੀਆ ਨਾਲ ਹੋਵੇਗਾ। ਭਾਰਤ ਆਪਣੀ ਤੀਜੀ ਗੇਮ 'ਚ ਸੋਮਵਾਰ ਭਾਵ 30 ਅਕਤੂਬਰ ਨੂੰ ਚੀਨ ਨਾਲ ਮੁਕਾਬਲਾ ਕਰੇਗੀ ਜਦਕਿ 31 ਅਕਤੂਬਰ ਨੂੰ ਜਾਪਾਨ ਦੇ ਖ਼ਿਲਾਫ਼ ਮੁਕਾਬਲਾ ਕਰੇਗਾ। ਭਾਰਤ ਆਪਣਾ ਅੰਤਿਮ ਪੂਲ ਮੈਚ ਦੋ ਨਵੰਬਰ ਨੂੰ ਕੋਰੀਆ ਦੇ ਖ਼ਿਲਾਫ਼ ਖੇਡੇਗਾ। ਟੂਰਨਾਮੈਂਟ ਦਾ ਸੈਮੀਫਾਈਨਲ ਚਾਰ ਨਵੰਬਰ ਨੂੰ ਅਤੇ ਫਾਈਨਲ ਪੰਜ ਨਵੰਬਰ ਤੋਂ ਖੇਡਿਆ ਜਾਵੇਗਾ। 

ਇਹ ਵੀ ਪੜ੍ਹੋ : ਸ਼ਿਖਰ ਧਵਨ ਨੇ ਸ਼ਾਹਰੁਖ ਖਾਨ ਦੀ 'ਜਵਾਨ' ਦੀ ਲੁੱਕ ਕੀਤੀ ਕਾਪੀ (ਵੀਡੀਓ)
ਏਸ਼ੀਆਈ ਚੈਂਪੀਅਨ ਟਰਾਫੀ ਲਈ ਭਾਰਤੀ ਟੀਮ
ਗੋਲਕੀਪਰ: ਸਵਿਤਾ ਅਤੇ ਬਿਚੂ ਦੇਵੀ ਖਾਰੀਬਾਮ
ਡਿਫੈਂਸ ਲਾਈਨ: ਨਿੱਕੀ ਪ੍ਰਧਾਨ, ਉਦਿਤਾ, ਇਸ਼ਿਕਾ ਚੌਧਰੀ ਅਤੇ ਦੀਪ ਗ੍ਰੇਸ ਏਕਾ ਡਿਫੈਂਸ ਲਾਈਨ
ਮਿਡਫੀਲਡ ਲਾਈਨ-ਅੱਪ: ਨਿਸ਼ਾ, ਸਲੀਮਾ ਟੇਟੇ, ਨੇਹਾ, ਨਵਨੀਤ ਕੌਰ, ਸੋਨਿਕਾ, ਮੋਨਿਕਾ, ਜੋਤੀ ਅਤੇ ਬਲਜੀਤ ਕੌਰ।
ਫਾਰਵਰਡ: ਲਾਲਰੇਮਸਿਆਮੀ, ਸੰਗੀਤਾ ਕੁਮਾਰੀ, ਦੀਪਿਕਾ ਅਤੇ ਵੰਦਨਾ ਕਟਾਰੀਆ
ਬੈਕਅੱਪ: ਸ਼ਰਮੀਲਾ ਦੇਵੀ ਅਤੇ ਵੈਸ਼ਨਵੀ ਵਿੱਠਲ ਫਾਲਕੇ
ਟੀਮ ਦੇ ਮੁੱਖ ਕੋਚ ਜੇਨੇਕੇ ਸ਼ੋਪਮੈਨ ਨੇ ਕਿਹਾ, 'ਇੱਕ ਟੀਮ ਦੇ ਰੂਪ ਵਿੱਚ ਸਾਡੀ ਗਤੀ ਅਤੇ ਲਗਾਤਾਰ ਸੁਧਾਰ ਨੂੰ ਜਾਰੀ ਰੱਖਣ ਲਈ ਇਹ ਇੱਕ ਮਹੱਤਵਪੂਰਨ ਟੂਰਨਾਮੈਂਟ ਹੈ। ਅਸੀਂ ਏਸ਼ੀਆਈ ਖੇਡਾਂ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਸੀ। ਆਗਾਮੀ ਟੂਰਨਾਮੈਂਟ ਸਾਨੂੰ ਆਪਣੇ ਏਸ਼ੀਆਈ ਚੁਣੌਤੀਆਂ ਦੇ ਖ਼ਿਲਾਫ਼ ਆਪਣੀ ਸਥਿਤੀ ਨੂੰ ਹੋਰ ਬਿਹਤਰ ਬਣਾਉਣ ਦਾ ਮੌਕਾ ਦੇਵੇਗਾ। ਸਾਨੂੰ ਹਾਂਗਜ਼ੂ ਤੋਂ ਸਿੱਖੀਆਂ ਗੱਲਾਂ ਨੂੰ ਲਾਗੂ ਕਰਨ ਦਾ ਮੌਕਾ ਮਿਲੇਗਾ ਅਤੇ ਇੱਕ ਵਾਰ ਫਿਰ ਆਪਣੇ ਆਪ ਨੂੰ ਪਰਖਣ ਦਾ ਮੌਕਾ ਮਿਲੇਗਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

Aarti dhillon

Content Editor

Related News