ਬੰਗਲਾਦੇਸ਼ ਖਿਲਾਫ ਭਾਰਤੀ ਟੀਮ ਦਾ ਹੋਇਆ ਐਲਾਨ, 2 ਨਵੇਂ ਖਿਡਾਰੀਆਂ ਨੂੰ ਮਿਲੀ ਜਗ੍ਹਾ

10/24/2019 4:59:06 PM

ਨਵੀਂ ਦਿੱਲੀ : ਭਾਰਤ ਅਤੇ ਬੰਗਲਾਦੇਸ਼ ਵਿਚਾਲੇ 3 ਨਵੰਬਰ ਤੋਂ ਸ਼ੁਰੂ ਹੋ ਰਹੀ 3 ਮੈਚਾਂ ਦੀ ਟੀ-20 ਸੀਰੀਜ਼ ਅਤੇ 2 ਟੈਸਟ ਮੈਚਾਂ ਦੀ ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ ਹੋ ਗਿਆ ਹੈ। ਦੱਸ ਦਈਏ ਕਿ ਇਹ ਦੋਵੇਂ ਟੈਸਟ ਮੈਚ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਹਿੱਸਾ ਹੋਣਗੇ। ਬੀ. ਸੀ. ਸੀ. ਆਈ. ਨੇ ਆਪਣੇ ਟਵਿੱਟਰ ਅਕਾਊਂਟ 'ਤੇ ਇਸ ਦੀ ਜਾਣਕਾਰੀ ਦਿੱਤੀ।

2 ਨਵੇਂ ਖਿਡਾਰੀਆਂ ਨੂੰ ਮਿਲਿਆ ਟੀ-20 'ਚ ਮੌਕਾ
PunjabKesari

ਟੀਮ ਇੰਡੀਆ ਦੇ ਰੈਗੁਲਰ ਕਪਤਾਨ ਵਿਰਾਟ ਕੋਹਲੀ ਨੂੰ ਆਗਾਮੀ ਟੀ-20 ਕੌਮਾਂਤਰੀ ਸੀਰੀਜ਼ ਵਿਚ ਆਰਾਮ ਦਿੱਤਾ ਗਿਆ ਹੈ। ਅਜਿਹੇ 'ਚ ਟੀ-20 ਸੀਰੀਜ਼ ਵਿਚ ਟੀਮ ਇੰਡੀਆ ਦੀ ਕਮਾਨ ਰੋਹਿਤ ਸ਼ਰਮਾ ਦੇ ਹੱਥਾਂ ਵਿਚ ਹੋਵੇਗੀ। ਬੰਗਲਾਦੇਸ਼ ਖਿਲਾਫ ਟੀ-20 ਸੀਰੀਜ਼ ਲਈ ਟੀਮ ਇੰਡੀਆ ਨੇ ਕਈ ਨੌਜਵਾਨਾਂ ਨੂੰ ਮੌਕਾ ਦਿੱਤਾ ਹੈ। ਵਿਜੇ ਹਜ਼ਾਰੇ ਟ੍ਰਾਫੀ ਵਿਚ ਰਿਕਾਰਡ ਦੋਹਰਾ ਸੈਂਕੜਾ ਲਾਉਣ ਵਾਲੇ ਸੰਜੂ ਸੈਮਸਨ ਨੂੰ ਸੀਰੀਜ਼ ਲਈ ਮੌਕਾ ਮਿਲਿਆ ਹੈ। ਉੱਥੇ ਹੀ ਸ਼ਿਵਮ ਦੂਬੇ 'ਤੇ ਵੀ ਚੋਣਕਾਰਾਂ ਨੇ ਭਰੋਸਾ ਜਤਾਇਆ ਹੈ।

ਰੁੱਝੇਵਿਆਂ ਕਾਰਨ ਕੋਹਲੀ ਨੇ ਲਿਆ ਬ੍ਰੇਕ
PunjabKesari

ਦੱਸ ਦਈਏ ਕਿ ਭਾਰਤੀ ਟੀਮ ਦੇ ਰੈਗੁਲਰ ਕਪਤਾਨ ਵਿਰਾਟ ਕੋਹਲੀ ਵਰਲਡ ਕੱਪ 2019 ਤੋਂ ਬਾਅਦ ਲਗਾਤਾਰ ਕ੍ਰਿਕਟ ਖੇਡ ਰਹੇ ਹਨ ਅਤੇ ਕਾਫੀ ਥਕਾਉਣ ਵਾਲੇ ਪ੍ਰੋਗਰਾਮਾਂ ਕਾਰਨ ਉਸਨੇ ਕ੍ਰਿਕਟ ਤੋਂ ਬ੍ਰੇਕ ਲੈਣ ਦਾ ਫੈਸਲਾ ਕੀਤਾ ਹੈ। ਟੀਮ ਇੰਡੀਆ ਨੇ ਅਕਤੂਬਰ 2018 ਤੋਂ ਕ੍ਰਿਕਟ ਦੇ ਤਿਨੋ ਸਵਰੂਪਾਂ ਵਿਚ ਕੁਲ 56 ਮੈਚ ਖੇਡੇ, ਜਿਸ ਵਿਚੋਂ ਕੋਹਲੀ 48 ਮੈਚਾਂ 'ਚ ਦਿਸੇ ਹਨ।

ਟੀ -20 ਸੀਰੀਜ਼ ਲਈ ਭਾਰਤੀ ਟੀਮ : ਰੋਹਿਤ ਸ਼ਰਮਾ (ਕਪਤਾਨ), ਸ਼ਿਖਰ ਧਵਨ, ਕੇ.ਐਲ. ਰਾਹੁਲ, ਸੰਜੂ ਸੈਮਸਨ, ਸ਼੍ਰੇਅਸ ਅਈਅਰ, ਮਨੀਸ਼ ਪਾਂਡੇ, ਰਿਸ਼ਭ ਪੰਤ, ਵਾਸ਼ਿੰਗਟਨ ਸੁੰਦਰ, ਕਰੁਣਾਲ ਪੰਡਯਾ, ਯੁਜਵੇਂਦਰ ਚਾਹਲ, ਰਾਹੁਲ ਚਾਹਰ, ਦੀਪਕ ਚਾਹਰ, ਖਲੀਲ ਅਹਿਮਦ, ਸ਼ਿਵਮ ਦੂਬੇ, ਸ਼ਾਰਦੁਲ ਠਾਕੁਰ।

ਟੈਸਟ ਸੀਰੀਜ਼ ਲਈ ਭਾਰਤੀ ਟੀਮ : ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ, ਮਯੰਕ ਅਗਰਵਾਲ, ਚੇਤੇਸ਼ਵਰ ਪੁਜਾਰਾ, ਅਜਿੰਕਿਯ ਰਹਾਨੇ, ਹਨੂਮਾ ਵਿਹਾਰੀ, ਰਿਦੀਮਾਨ ਸਾਹਾ, ਰਵਿੰਦਰ ਜਡੇਜਾ, ਆਰ ਅਸ਼ਵਿਨ, ਕੁਲਦੀਪ ਯਾਦਵ, ਮੁਹੰਮਦ ਸ਼ਮੀ, ਉਮੇਸ਼ ਯਾਦਵ, ਇਸ਼ਾਂਤ ਸ਼ਰਮਾ, ਸ਼ੁਭਮਨ ਗਿੱਲ, ਰਿਸ਼ਭ ਪੰਤ।


Related News